Amritsar News: 'ਵਾਰਿਸ ਪੰਜਾਬ ਦੇ' ਜਥੇਬੰਦੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਅਜਨਾਲਾ ਥਾਣੇ ਦੇ ਘਿਰਾਓ ਮਗਰੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤਿੱਖਾ ਹਮਲਾ ਕੀਤਾ ਹੈ। ਔਜਲਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਹੀ ਭਗਵੰਤ ਮਾਨ ਸਰਕਾਰ ਤੇ ਪਿਛਲੀਆਂ ਸਰਕਾਰਾਂ ਨੂੰ ਘੇਰਿਆ ਹੈ। 



ਸੰਸਦ ਮੈਂਬਰ ਔਜਲਾ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਤੇ ਬਦਲਾਅ ਵਾਲੀ ਪਾਰਟੀ ਦੀ ਸਰਕਾਰ ਨੇ ਨਸ਼ਾ ਸੌਦਾਗਰਾਂ ਤੇ ਤਸਕਰਾਂ ਵਿਰੋਧ ਬੰਦ ਪਈਆਂ ਰਿਪੋਰਟਾਂ ਖੋਲ੍ਹ ਕੇ ਉੱਚ ਪੁਲਿਸ ਅਧਿਕਾਰੀਆਂ ਤੇ ਦੋਸ਼ੀਆਂ ਤੇ ਹੱਥ ਪਾਇਆ ਹੁੰਦਾ ਤਾਂ ਅੱਜ ਚਿੱਟਾ ਛਡਵਾਉਣ ਦੀ ਆੜ੍ਹ ਵਿੱਚ ਥਾਣੇ ਤੇ ਕਬਜ਼ਾ ਨਾ ਹੁੰਦਾ। 










ਔਜਲਾ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਕੀ ਨਸ਼ੇ ਦੀ ਲਾਹਨਤ ਤੇ ਕੀ ਅਰਾਜਕਤਾ; ਆਮ ਨਾਗਰਿਕ ਹੀ ਪਿਸਣਗੇ। ਸਰਕਾਰੀ ਖਜਾਨੇ ਤੋਂ ਪ੍ਰਾਯੋਜਿਤ ਕਰੋੜਾਂ ਦੇ ਇਸ਼ਤਿਹਾਰਾਂ ਵਿੱਚ ਤੁਹਾਡੀਆਂ ਤਸਵੀਰਾਂ ਦੇ ਨੇੜੇ ਛਪੀਆਂ ਅਜਨਾਲਾ ਥਾਣੇ ਦੀਆਂ ਤਸਵੀਰਾਂ ਵੀ ਬਹੁਤ ਕੁਝ ਬਿਆਨ ਕਰਨਗੀਆਂ।