Special Train For Amritsar: ਪੰਜਾਬ ਵਿਚ ਯਾਤਰੀਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ, 15 ਮਈ ਤੱਕ ਅੰਮ੍ਰਿਤਸਰ ਹਵਾਈ ਅੱਡਾ ਬੰਦ ਰਹਿਣ ਕਰਕੇ ਰੇਲਵੇ ਵੱਲੋਂ ਯਾਤਰੀਆਂ ਦੀ ਸੁਵਿਧਾ ਲਈ 12.05.2025 ਨੂੰ ਇੱਕ ਪਾਸਾ ਰਾਖਵਾਂ ਵੰਦੇ ਭਾਰਤ ਵਿਸ਼ੇਸ਼ ਟ੍ਰੇਨ (Vande Bharat Special Train) ਨੰਬਰ 02464 ਚਲਾਈ ਜਾਵੇਗੀ।ਇਹ ਟ੍ਰੇਨ ਅੰਮ੍ਰਿਤਸਰ ਤੋਂ ਸ਼ਾਮ 15:55 ਵਜੇ ਚੱਲੇਗੀ ਅਤੇ ਰਾਤ 22:25 ਵਜੇ ਦਿੱਲੀ ਪਹੁੰਚੇਗੀ। ਇਸ ਦੌਰਾਨ ਟ੍ਰੇਨ ਬਿਆਸ, ਜਲੰਧਰ ਸਿਟੀ, ਲੁਧਿਆਣਾ ਅਤੇ ਅੰਬਾਲਾ ਛਾਉਣੀ 'ਤੇ ਰੁਕੇਗੀ।

ਦੱਸਣਾ ਯੋਗ ਹੈ ਕਿ ਭਾਰਤ-ਪਾਕਿ ਤਣਾਅ ਦੇ ਚਲਦੇ ਅੰਮ੍ਰਿਤਸਰ ਏਅਰਪੋਰਟ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਵੱਲੋਂ ਅੱਜ ਯਾਨੀਕਿ 12 ਮਈ ਤੋਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦਿੱਲੀ ਲਈ ਰਵਾਨਾ ਕੀਤੀ ਜਾ ਰਹੀ ਹੈ।

 

ਜੰਮੂ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਫੱਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਉੱਤਰ ਰੇਲਵੇ ਵੱਲੋਂ ਲਗਾਤਾਰ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਸ਼ਨੀਵਾਰ ਨੂੰ ਜੰਮੂ ਅਤੇ ਉਦੰਪੁਰ ਤੋਂ ਤਿੰਨ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਗਈਆਂ ਜਦਕਿ ਐਤਵਾਰ ਲਈ ਵੀ ਉੱਤਰ ਰੇਲਵੇ ਨੇ ਪੰਜ ਵਿਸ਼ੇਸ਼ ਰੇਲਗੱਡੀਆਂ ਚਲਾਇਆਂ ਗਈਆਂ।

ਇਸਦੇ ਇਲਾਵਾ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਕੁਝ ਰੇਲਗੱਡੀਆਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਜੰਮੂ ਦੇ ਕਈ ਇਲਾਕਿਆਂ, ਅੰਮ੍ਰਿਤਸਰ, ਬਠਿੰਡਾ, ਉਦੰਪੁਰ ਆਦਿ ਥਾਵਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਥਾਵਾਂ 'ਤੇ ਏਅਰਪੋਰਟ ਬੰਦ ਹੋਣ ਕਰਕੇ ਹਵਾਈ ਸੇਵਾਵਾਂ ਵੀ ਠੱਪ ਹੋ ਚੁੱਕੀਆਂ ਹਨ। ਇਸ ਲਈ ਯਾਤਰੀਆਂ ਦੀ ਸੁਵਿਧਾ ਲਈ ਅੱਜ ਅੰਮ੍ਰਿਤਸਰ ਦੇ ਲਈ ਵਿਸ਼ੇਸ਼ ਟ੍ਰੇਨ ਚਲਾਈ ਜਾਏਗੀ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।