Amritsar News: ਐਸਵਾਈਐਲ ਤੇ ਪੰਜਾਬ ਦੇ ਹੋਰ ਮੁੱਦਿਆਂ 'ਤੇ ਬਹਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਵੰਗਾਰ ਰਹੇ ਹਨ ਤੇ ਦੂਜੇ ਪਾਸੇ ਵਿਰੋਧੀ ਲੀਡਰ ਸੀਐਮ ਮਾਨ ਉੱਪਰ ਨਿਸ਼ਾਨੇ ਸਾਧ ਰਹੇ ਹਨ। ਹੁਣ ਇਹ ਲੜਾਈ ਨਿੱਜੀ ਤੇ ਹੋਛੇ ਪੱਧਰ 'ਤੇ ਪਹੁੰਚ ਗਈ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਸੀਐਮ ਮਾਨ ਉੱਪਰ ਨਿੱਜੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਹੈ ਕਿ ਉਹ ਬਹਿਸ ਕਰਨ ਪੈੱਗ ਲਾ ਕੇ ਆਉਗੇ ਜਾਂ ਫਿਰ ਬੋਤਲ ਨਾਲ ਹੀ ਲੈ ਕੇ ਆਉਗੇ? 


ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ...
ਮਾਨ ਸਾਬ ਤੁਸੀਂ ਪੈੱਗ ਲਾ ਕੇ ਆਉਗੇ ? 
ਜਾਂ ਬੋਤਲ ਨਾਲ ਹੀ ਲੈ ਕੇ ਆਉਗੇ ? 
ਕਿਉਂ ਕਿ juice, coke, pizza, black coffee ਨਾਲ ਤਾਂ ਤੁਹਾਡਾ ਸਰਨਾ ਨਹੀਂ।
ਹਾਜ਼ਮੇ ਲਈ ਕੁਝ ਤਾਂ ਚਾਹੀਦਾ ਹੋਣਾ  AAP ਜੀ ਨੂੰ? 


 







ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਇਕੱਲੀ SYL ‘ਤੇ ਬਹਿਸ ਨਹੀੰ ਕਰਨੀਂ ਸਗੋਂ ਜਦੋਂ ਦਾ ਪੰਜਾਬ ਸੂਬਾ ਬਣਿਆ..ਉਦੋਂ ਤੋਂ ਲੈ ਕੇ ਪੰਜਾਬੀਆਂ ਦੇ ਮਸਲਿਆਂ ਬਾਰੇ ਬਹਿਸ ਕਰਾਂਗੇ…ਹੁਣ ਤੱਕ ਉਨ੍ਹਾਂ ਨੇ ਹੀ ਰਾਜ ਕੀਤਾ ਹੈ..ਤਾਂ ਆਓ ਬਹਿਸ ਕਰੀਏ ਤੇ ਲੋਕਾਂ ਸਾਹਮਣੇ ਸੱਚ ਰੱਖੀਏ..