Amritsar News: ਭਾਜਪਾ ਨੇ ਪੰਜਾਬ ਚ ਲੋਕ ਸਭਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ‌। ਬੀਜੇਪੀ ਦੇ ਕੇਂਦਰੀ ਆਗੂਆਂ ਤੇ ਦੇਸ਼ ਪੱਧਰੀ ਬੁਲਾਰਿਆਂ ਨੇ ਸੂਬੇ ਵੱਲ ਵਹੀਰਾਂ ਘੱਤ ਦਿੱਤੀਆਂ ਹਨ।

ਇਸੇ ਲੜੀ ਤਹਿਤ ਅੱਜ ਭਾਜਪਾ ਦੇ ਨੈਸ਼ਨਲ ਸਪੋਕਸਪਰਸਨ ਸਰਦਾਰ ਆਰਪੀ ਸਿੰਘ ਬੀਜੇਪੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਮਿਲਣ ਪੁੱਜੇ। 

ਇਸ ਮੌਕੇ ਆਰਪੀ ਸਿੰਘ ਨੇ ਤਰਨਜੀਤ ਸਿੰਘ ਸੰਧੂ ਨਾਲ ਚੋਣਾਵੀ ਗਤੀਵਿਧੀਆਂ, ਭਵਿੱਖੀ ਸਿਆਸੀ ਰਣਨੀਤੀ ਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਨੂੰ ਗੁਰੂ ਨਗਰੀ ਅੰਮ੍ਰਿਤਸਰ ਦੇ ਹਰ ਵਾਸੀ ਤਕ ਪਹੁੰਚਾਉਣ ਲਈ ਲੰਬੀ ਵਿਚਾਰ ਚਰਚਾ ਕੀਤੀ।

ਇਸ ਮੌਕੇ ਤਰਨਜੀਤ ਸਿੰਘ ਸੰਧੂ, ਦੱਸਣਯੋਗ ਹੈ ਜਿਨ੍ਹਾਂ ਦਾ ਮਿਸਾਲੀ ਪੰਥਕ ਪਿਛੋਕੜ ਹੈ ਤੇ ਉਹ ਪੰਥ ਦੇ ਯੁੱਗ ਪੁਰਸ਼ ਤੇਜਾ ਸਿੰਘ ਸੁਤੰਤਰ ਦੇ ਪੋਤੇ ਹਨ, ਨੇ ਸਰਦਾਰ ਆਰਪੀ ਸਿੰਘ ਨਾਲ ਜ਼ਿਲ੍ਹਾ ਤੇ ਪੰਜਾਬ ਪੱਧਰੀ ਮਸਲੇ ਵਿਚਾਰੇ ਤੇ ਭਾਜਪਾ ਦੇ ਚੋਣ ਮੈਨੀਫੈਸਟੋ ਚ ਪੰਜਾਬ ਦੇ ਵਿਕਾਸ ਦੀਆਂ ਸੰਭਾਵਨਾਵਾਂ ਸਬੰਧੀ ਵੀ ਖੁੱਲ੍ਹ ਕੇ ਚਰਚਾ ਕੀਤੀ।

ਤਰਨਜੀਤ ਸੰਧੂ ਨੇ ਸਰਦਾਰ ਆਰਪੀ ਸਿੰਘ ਨੂੰ ਦੱਸਿਆ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵੋਟਰਾਂ ਉਤਸ਼ਾਹ ਚੰਗੇ ਚੋਣ ਨਤੀਜਿਆਂ ਦਾ ਚਾਰ ਜੂਨ ਤੋਂ ਪਹਿਲਾਂ ਹੀ ਉਤਸ਼ਾਹੀ 
ਹੁੰਗਾਰਾ ਭਰ ਰਿਹਾ ਹੈ

ਗੁਰੂ ਨਗਰੀ ਦੇ ਲੋਕ ਬੇਸਬਰੀ ਨਾਲ ਪਹਿਲੀ ਜੂਨ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਕਿ ਰਾਜ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਲਾਂਭੇ ਕਰਕੇ ਸੂਬੇ ਨੂੰ ਡਬਲ ਇੰਜਣ ਦੀ ਸਰਕਾਰ ਬਣਨ ਦੇ ਰਾਹ ਵੱਲ ਤੋਰਿਆ ਜਾ ਸਕੇ। 
ਇਸ ਮੌਕੇ ਡਾ. ਹਰਵਿੰਦਰ ਸਿੰਘ ਸੰਧੂ ਪ੍ਰਧਾਨ ਭਾਜਪਾ ਜ਼ਿਲ੍ਹਾ ਸ਼ਹਿਰੀ ਤੇ ਵੱਡੀ ਗਿਣਤੀ ਚ ਹੋਰ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।