Punjab News: ਪਾਕਿਸਤਾਨ ਨੇ ਇੱਕ ਵਾਰ ਫਿਰ ਡਰੋਨ ਰਾਹੀਂ ਪੰਜਾਬ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਚੀਵਿੰਡ ਨੇੜੇ ਵਾਪਰੀ, ਜਿੱਥੇ ਬੀਐਸਐਫ ਦੇ ਜਵਾਨਾਂ ਨੇ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਡਰੋਨ ਨੂੰ ਗੋਲੀਬਾਰੀ ਕਰ ਕੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਬਚੀਵਿੰਡ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਬੀਐੱਸਐੱਫ ਦੇ ਜਵਾਨਾਂ ਨੇ ਖੇਤਾਂ 'ਚੋਂ 3 ਪੈਕੇਟ ਹੈਰੋਇਨ (ਬਲਿੰਕਰ ਸਮੇਤ), ਜਿਸ ਦਾ ਭਾਰ 3.2 ਕਿਲੋ ਹੈ, ਬਰਾਮਦ ਕੀਤਾ। ਇਹ ਘਟਨਾ ਸਵੇਰੇ 3 ਵਜੇ ਦੇ ਕਰੀਬ ਵਾਪਰੀ। ਫਿਲਹਾਲ ਬੀਐੱਸਐੱਫ ਦੇ ਜਵਾਨਾਂ ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।


 




 


 


ਪਾਕਿਸਤਾਨੀ ਡਰੋਨ ਕੀਤਾ ਢੇਰ


ਮਾਰਚ ਮਹੀਨੇ 'ਚ ਵੀ ਪਾਕਿਸਤਾਨ ਤੋਂ ਇਕ ਡਰੋਨ ਭੇਜਿਆ ਗਿਆ ਸੀ, 27 ਮਾਰਚ ਦੀ ਰਾਤ ਨੂੰ ਰਾਜਾਤਾਲ ਚੌਕੀ ਨੇੜੇ ਡਰੋਨ ਨੂੰ ਦੇਖ ਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ ਕਰ ਕੇ ਉਸ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਪੁਲਿਸ ਨੂੰ ਖਰਾਬ ਡਰੋਨ ਨਾਲ ਇਕ ਚਿੱਟਾ ਬੈਗ ਮਿਲਿਆ। ਬੈਗ ਦੇ ਅੰਦਰੋਂ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇੱਕ ਪੈਕੇਟ ਬਰਾਮਦ ਹੋਇਆ।


ਪੈਕਟ 'ਚੋਂ ਹਥਿਆਰ ਹੋਏ ਬਰਾਮਦ 


23 ਮਾਰਚ ਨੂੰ ਗੁਰਦਾਸਪੁਰ ਸੈਕਟਰ ਦੇ ਮੇਟਲਾ ਇਲਾਕੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਭੇਜ ਕੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਜਵਾਨਾਂ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਡਰੋਨ ਨੂੰ ਵਾਪਸ ਭਜਾ ਦਿੱਤਾ। ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਵੱਲੋਂ ਇੱਕ ਪੈਕਟ ਬਰਾਮਦ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹਥਿਆਰ ਸਨ, ਇਸ ਪੈਕਟ ਵਿੱਚੋਂ ਬੀ.ਐਸ.ਐਫ ਦੇ ਜਵਾਨਾਂ ਨੇ 5 ਪਿਸਤੌਲ, 10 ਪਿਸਤੌਲ ਮੈਗਜ਼ੀਨ, 9 ਐਮਐਮ ਦੇ 70 ਰੌਂਦ ਅਤੇ 311 ਲਿਖਿਆ ਹੋਇਆ 20 ਗੋਲਾ ਬਾਰੂਦ ਬਰਾਮਦ ਕੀਤਾ।