Amritsar news: ਕਾਂਗਰਸ ਵੱਲੋਂ ਟਿਕਟ ਮਿਲਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਦੁਆਬੇ ਵਿੱਚੋਂ ਜਲੰਧਰ 'ਚ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਂ ਇਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਹਾਂ। ਮੈਂ ਸੇਵਕ ਬਣ ਕੇ ਜਲੰਧਰ ਅਤੇ ਦੁਆਬੇ ਵਿੱਚ ਮਾਣਕਾਂ ਕੋਲ ਜਾਣਾ ਹੈ।


ਮੈਂ ਜਲੰਧਰ ਨਿਵਾਸੀਆਂ ਅਤੇ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਸ਼੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ। ਵਾਹਿਗੁਰੂ ਮੈਨੂੰ ਹਿੰਮਤ ਦੇਵੇ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੇਰੇ ਤੇ ਲੋਕਾਂ ਨੇ ਆਸਾ ਰੱਖੀਆਂ ਹਨ ਮੈਂ ਉਨ੍ਹਾਂ 'ਤੇ ਖਰਾ ਉਤਰ ਸਕਾਂ।


ਚੰਨੀ ਨੇ ਕਿਹਾ ਕਿ ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ, ਉੱਥੇ ਵੀ ਜਾ ਕੇ ਮੈਂ ਲੋਕਾਂ ਦੀ ਸੇਵਾ ਕੀਤੀ। ਅੱਜ ਤੁਸੀਂ ਚਮਕੌਰ ਸਾਹਿਬ ਦੇਖੋ, ਜਿਹੜਾ ਪਹਿਲੇ ਸਮੇਂ ਵਿੱਚ ਵਿਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ। ਉੱਥੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ, ਮੈਂ ਉੱਥੇ ਆਜ਼ਾਦ ਲੜਿਆ ਹਾਂ ਅਤੇ ਮੈਨੂੰ ਲੋਕਾਂ ਨੇ ਆਜ਼ਾਦ ਜਿਤਾਇਆ ਸੀ। ਚਮਕੌਰ ਸਾਹਿਬ ਨੂੰ ਜਾਣ ਵਾਲੀ ਕੋਈ ਸੜਕ ਕੱਚੀ ਨਹੀਂ ਰਹੀ, ਭਾਵੇਂ ਉਹ ਖੇਤਾਂ ਨੂੰ ਜਾਂਦੀ ਹੈ, ਭਾਵੇਂ ਉਹ ਸ਼ਹਿਰ ਨੂੰ ਜਾਂਦੀ ਹੋਵੇ।


ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਨੂੰ ਡਿਵੈਲਪਮੈਂਟ ਦਾ ਸ਼ੌਂਕ ਹੈ, ਇਸ ਕਰਕੇ ਮੈਂ ਜਲੰਧਰ ਤੋਂ ਚੋਣ ਲੜਨ ਜਾ ਰਿਹਾ ਹਾਂ। ਮੇਰੇ ਗੋਤ ਦੇ ਜਠੇਰੇ ਜਲੰਧਰ ਦੇ ਵਿੱਚ ਰਹਿੰਦੇ ਹਨ ਅੱਜ ਮੈਂ ਵਾਪਸ ਉਸ ਧਰਤੀ 'ਤੇ ਜਾ ਰਿਹਾ ਹਾਂ ਅਤੇ ਪਰਮਾਤਮਾ ਤਰੱਕੀਆਂ ਬਖਸ਼ੇ। 


ਇਹ ਵੀ ਪੜ੍ਹੋ: Punjab news: ਵਿਆਹ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੇ ਨੇ ਇੰਝ ਬਚਾਈ ਆਪਣੀ ਜਾਨ


ਜਲੰਧਰ ਤੋਂ ਉਮੀਦਵਾਰਾ ਚੰਨੀ ਨੇ ਕਿਹਾ ਕਿ ਜਿਹੜੀ ਅੱਜ ਲੜਾਈ ਹੈ, ਉਹ ਪੰਜਾਬ ਦੀ ਹੋਂਦ ਦੀ ਲੜਾਈ ਹੈ। ਜਿਹੜਾ ਮੁੱਖ ਮੰਤਰੀ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਹੈ, ਜਿਸ ਨੇ ਕਿਸਾਨੀ ਨੂੰ ਖਤਮ ਕਰਨ ਲਈ ਗੋਲੀਆਂ ਚਲਵਾਈਆਂ, ਉਨ੍ਹਾਂ ਦਾ ਸਾਥ ਦਿੱਤਾ। ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਅੰਦਰ ਡੱਕਿਆ ਹੈ, ਉਸ ਮੁੱਖ ਮੰਤਰੀ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਹੈ। ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ, ਜਿਹੜੇ ਪੰਜਾਬ ਦੇ ਵਿਰੋਧੀ ਹਨ, ਅੱਜ ਉਨ੍ਹਾਂ ਨੂੰ ਪਛਾੜਨ ਦੀ ਲੋੜ ਹੈ। ਇਹ ਹੋਂਦ ਦੀ ਲੜਾਈ ਅਸੀਂ ਅੱਗੇ ਹੋ ਕੇ ਲੜਾਂਗੇ।


ਇਸ ਦੇ ਨਾਲ ਹੀ ਜਦੋਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਪੁੱਛਿਆ ਗਿਆ ਕਿ ਭਾਜਪਾ ਦਾ ਕਹਿਣਾ ਹੈ ਕਿ ਅਬਕੀ ਬਾਰ 400 ਤੋਂ ਪਾਰ ਤਾਂ ਚੰਨੀ ਨੇ ਕਿਹਾ ਕਿ ਇਹ ਦਿੱਲੀ ਦੀਆਂ ਗੱਲਾਂ ਹਨ।


ਇਹ ਵੀ ਪੜ੍ਹੋ: Faridkot Lok Sabha: ਮੁਹੰਮਦ ਸਦੀਕ ਦੀ ਟਿਕਟ ਕੱਟਣ ਦੀ ਤਿਆਰੀ 'ਚ ਕਾਂਗਰਸ ! ਹੰਸ ਰਾਜ ਤੇ ਕਰਮਜੀਤ ਅਨਮੋਲ ਨੇ ਕੀ ਇਹ ਦੇਣਗੇ ਟੱਕਰ !