Know Who Sarabjit Singh: ਪਾਕਿਸਤਾਨ ਦੀ ਜੇਲ 'ਚ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਰਗਨਾ ਅਮੀਰ ਸਰਫਰਾਜ਼ ਟਾਂਬਾ ਦੀ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ। ਲਾਹੌਰ ਦੇ ਇਸਲਾਮਪੁਰਾ ਇਲਾਕੇ 'ਚ ਬਾਈਕ ਸਵਾਰ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ ਸਰਫਰਾਜ਼ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਮਲਾਵਰਾਂ ਨੇ ਉਸ ਨੂੰ ਚਾਰ ਗੋਲੀਆਂ ਮਾਰੀਆਂ।



ਜ਼ਿਕਰਯੋਗ ਹੈ ਕਿ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ 'ਚ ਸਰਫਰਾਜ਼ ਅਤੇ ਹੋਰ ਕੈਦੀਆਂ ਵੱਲੋਂ ਕੀਤੇ ਗਏ ਵਹਿਸ਼ੀ ਹਮਲੇ ਤੋਂ ਕੁਝ ਦਿਨ ਬਾਅਦ 2 ਮਈ 2013 ਨੂੰ ਸਰਬਜੀਤ ਦੀ ਮੌਤ ਹੋ ਗਈ ਸੀ। ਹਮਲੇ ਤੋਂ ਬਾਅਦ ਸਰਬਜੀਤ ਕਰੀਬ ਇਕ ਹਫਤੇ ਤੱਕ ਬੇਹੋਸ਼ ਰਿਹਾ। ਸਰਫਰਾਜ ਅਤੇ ਹੋਰ ਕੈਦੀਆਂ ਨੇ ਸਰਬਜੀਤ ਨੂੰ ਇੱਟਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ ਸੀ।


ਲਸ਼ਕਰ ਦੇ ਸੰਸਥਾਪਕ ਹਾਫਿਜ਼ ਸਈਦ ਨੇ ਸਰਬਜੀਤ 'ਤੇ ਹਮਲੇ ਦਾ ਕੰਮ ਸਰਫਰਾਜ਼ ਨੂੰ ਦਿੱਤਾ ਸੀ। ਲਾਹੌਰ ਦੇ ਅਸਲ ਡੌਨ ਵਜੋਂ ਬਦਨਾਮ ਸਰਫਰਾਜ਼ ਟਰੱਕਾਂ ਵਾਲਾ ਗੈਂਗ ਦਾ ਹਿੱਸਾ ਸੀ ਅਤੇ ਰੀਅਲ ਅਸਟੇਟ ਅਤੇ ਡਰੱਗ ਤਸਕਰੀ ਵਿੱਚ ਸ਼ਾਮਲ ਸੀ।




ਕੌਣ ਸੀ ਸਰਬਜੀਤ ਸਿੰਘ?


ਸਰਬਜੀਤ ਸਿੰਘ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ਦਾ ਵਸਨੀਕ ਸੀ। ਉਹ ਇੱਕ ਆਮ ਕਿਸਾਨ ਸਨ। ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਬੇਟੀਆਂ ਸਵਪਨਦੀਪ ਅਤੇ ਪੂਨਮ ਕੌਰ ਸਨ। 



ਸਰਬਜੀਤ ਦੀ ਭੈਣ ਦਲਬੀਰ ਕੌਰ ਨੇ 1991 ਤੋਂ 2013 ਵਿੱਚ ਉਸਦੀ ਮੌਤ ਤੱਕ  ਰਿਹਾਈ ਲਈ ਲਗਾਤਾਰ ਲਾਬਿੰਗ ਕੀਤੀ। 30 ਅਗਸਤ 1990 ਨੂੰ ਉਹ ਅਣਜਾਣੇ ਵਿਚ ਪਾਕਿਸਤਾਨੀ ਸਰਹੱਦ 'ਤੇ ਪਹੁੰਚ ਗਿਆ, ਜਿੱਥੋਂ ਉਸ ਨੂੰ ਪਾਕਿਸਤਾਨੀ ਫੌਜ ਨੇ ਗ੍ਰਿਫਤਾਰ ਕਰ ਲਿਆ।



ਸਰਬਜੀਤ ਸਿੰਘ ਨੂੰ 1990 ਵਿੱਚ ਪਾਕਿਸਤਾਨ ਵਿੱਚ ਹੋਏ ਕਈ ਬੰਬ ਧਮਾਕਿਆਂ ਵਿੱਚ ਕਥਿਤ ਸ਼ਮੂਲੀਅਤ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਲਈ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਭਾਰਤ ਵਿੱਚ ਸਰਬਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਗਲਤ ਪਛਾਣ ਦਾ ਸ਼ਿਕਾਰ ਸੀ ਅਤੇ ਅਣਜਾਣੇ ਵਿੱਚ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਆ ਗਿਆ ਸੀ।



 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।