Amritsar News: ਸ਼ਹਿਰ ਵਿੱਚ ਚਿਕਨਗੁਨੀਆ, ਡੇਂਗੂ ਤੇ ਅੱਖਾਂ ਦੇ ਫਲੂ ਦਾ ਪ੍ਰਕੋਪ ਨਿਰੰਤਰ ਜਾਰੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਡੇਂਗੂ ਦੇ 50 ਤੇ ਚਿਕਨਗੁਨੀਆ ਦੇ 51 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦੋਂਕਿ ਅਜਿਹੇ ਕੇਸਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਕਿਉਂਕਿ ਬਹੁਤੇ ਲੋਕ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ।
ਉਧਰ, ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹ ਕੇ ਮੁਫ਼ਤ ਦਵਾਈਆਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਲੋਕ ਇਨ੍ਹਾਂ ਬਿਮਾਰੀਆਂ ਦੇ ਇਲਾਜ ਵਾਸਤੇ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਡਾਕਟਰਾਂ ਕੋਲ ਜਾ ਰਹੇ ਹਨ। ਮਿਲੇ ਵੇਰਵਿਆ ਦੇ ਮੁਤਾਬਕ ਆਈ ਫਲੂ ਦੇ ਕਾਰਨ ਬੱਚੇ ਵਧੇਰੇ ਪ੍ਰਭਾਵਿਤ ਹਨ।
ਸ਼ਹਿਰ ਦੇ ਕੁਝ ਪ੍ਰਮੁੱਖ ਸਕੂਲਾਂ ਵਿੱਚ ਲਗਪਗ 20 ਫੀਸਦੀ ਵਿਦਿਆਰਥੀ ਇਸ ਬਿਮਾਰੀ ਕਾਰਨ ਬਿਮਾਰ ਹਨ ਤੇ ਉਨ੍ਹਾਂ ਨੇ ਸਕੂਲ ਆਉਣਾ ਬੰਦ ਕੀਤਾ ਹੋਇਆ ਹੈ। ਪੰਜਾਬ ਵਿੱਚ ਚਿਕਨਗੁਨੀਆ ਦੇ ਕੇਸ ਪਹਿਲਾਂ ਕਦੇ ਵੀ ਸਾਹਮਣੇ ਨਹੀਂ ਆਏ ਹਨ ਪਰ ਇਸ ਵਾਰ ਚਿਕਨਗੁਨੀਆ ਦੇ ਕੇਸ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ।
ਇਸ ਦਾ ਕਾਰਨ ਪਿਛਲੇ ਦਿਨਾਂ ਵਿੱਚ ਹੋਈ ਬੇ ਮੌਸਮੀ ਬਰਸਾਤ ਤੇ ਇਸ ਦੇ ਕਾਰਨ ਥਾਂ-ਥਾਂ ਤੇ ਪਾਣੀ ਦਾ ਇਕੱਠਾ ਹੋਣਾ ਦੱਸਿਆ ਜਾ ਰਿਹਾ ਹੈ। ਖਾਸ ਕਰਕੇ ਸ਼ਹਿਰ ਦਾ ਛੇਹਰਟਾ ਇਲਾਕਾ ਅਤੇ ਮਜੀਠਾ ਰੋਡ ਇਲਾਕਾ ਬਿਮਾਰੀਆਂ ਕਾਰਨ ਵਧੇਰੇ ਪ੍ਰਭਾਵਿਤ ਹੈ।
ਮਿਲੇ ਵੇਰਵਿਆ ਦੇ ਮੁਤਾਬਕ ਬਹੁਤ ਸਾਰੇ ਲੋਕ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ, ਉਨ੍ਹਾਂ ਦਾ ਸਰਕਾਰੀ ਰਿਕਾਰਡ ਵਿੱਚ ਕੋਈ ਜ਼ਿਕਰ ਨਹੀਂ। ਡੇਂਗੂ ਤੇ ਚਿਕਨਗੁਨੀਆ ਵਰਗੇ ਲੱਛਣਾਂ ਵਾਲੇ ਵਾਇਰਲ ਇਨਫੈਕਸ਼ਨਾਂ ਦਾ ਫੈਲਾਅ ਛੇਹਰਟਾ ਖੇਤਰਾਂ ਵਿੱਚ ਜ਼ਿਆਦਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਲ ਅੱਖਾਂ ਦੀ ਸਮੱਸਿਆ (ਕੰਜਕਟਵਿਾਇਟਿਸ) ਨਾਲ ਪੀੜਤ ਲੋਕ ਵੀ ਹਸਪਤਾਲਾਂ ਵਿੱਚ ਆ ਰਹੇ ਹਨ।
ਇਹ ਵੀ ਪੜ੍ਹੋ: Weird News: ਅੱਧਾ ਕੱਟਿਆ ਸੈਂਡਵਿਚ, ਰੈਸਟੋਰੈਂਟ ਨੇ ਵਸੂਲਿਆ ਵਾਧੂ ਚਾਰਜ! ਬਿੱਲ ਦੇਖ ਕੇ ਹੈਰਾਨ ਰਹਿ ਗਿਆ ਗਾਹਕ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral News: ਇੱਥੇ ਮਾਈਨਸ 30 ਡਿਗਰੀ ਤਾਪਮਾਨ ਵਿੱਚ ਨਹਾਉਣ ਦੀ ਪਰੰਪਰਾ, ਫਰੋਜ਼ਨ ਹੇਅਰਸਟਾਈਲ ਦਾ ਹੁੰਦਾ ਮੁਕਾਬਲਾ