ਅੰਮ੍ਰਿਤਸਰ: ਸਾਈਕਲਿੰਗ ਐਸੋਸੀਏਸ਼ਨ ਪੰਜਾਬ ਵੱਲੋ ਪੰਜਾਬ ਸਟੇਟ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਜੋ ਕਿ ਮਿਤੀ 20 ਨਵੰਬਰ 2022 ਨੂੰ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਸਾਈਕਲਿੰਗ ਵੈਲੋਡਰਮ) ਵਿਖੇ ਕਰਵਾਈ ਗਈ।  ਇਸ ਚੈਪੀਅਨਸ਼ਿਪ ਵਿੱਚ ਸੀਨੀਅਰ ਗਰੁੱਪ, ਜੂਨੀਅਰ ਗਰੁੱਪ ਅਤੇ ਸਬ ਜੂਨੀਅਰ ਗਰੁੱਪਾ ਦੇ ਮੁਕਾਬਲੇ ਕਰਵਾਏ ਗਏ। 


ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਜਸਮੀਤ ਕੌਰ ਜ਼ਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਾਈਕਲਿੰਗ ਚੈਪੀਅਨਸ਼ਿਪ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ  ਅੰ-16 ਉਮਰ ਵਰਗ ਵਿੱਚ ਬੀਰਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਅਤੇ ਸਾਹਿਬਪ੍ਰਤਾਪ ਸਿੰਘ ਨੇ ਦੂਜਾ ਸਥਾਨ ਅਤੇ ਅੰ-18 ਉਮਰ ਵਰਗ ਵਿੱਚ ਸਾਹਿਲਦੀਪ ਸਿੰਘ ਅਤੇ ਸਹਿਜਪ੍ਰੀਤ ਨੇ ਦੂਜਾ ਸਥਾਨ ਪਾ੍ਰਪਤ ਕੀਤਾ।  ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆ ਵਿੱਚ ਅੰ-14 ਉਮਰ ਵਰਗ  ਵਿੱਚ ਜਪਨੂਰ ਕੌਰ ਨੇ ਦੂਜਾ ਸਥਾਨ, ਅੰ-16 ਉਮਰ ਵਰਗ ਵਿੱਚ ਰਾਜਕੁਮਾਰੀ ਨੇ ਪਹਿਲਾ ਸਥਾਨ, ਦਮਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਖੁਸ਼ੀ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਹਰਿਆਵਲ ਪੰਜਾਬ ਨੇ ਵਾਤਾਵਰਣ ਮੇਲੇ 'ਚ ਭਾਗ ਲੈਣ ਵਾਲੀਆਂ ਵੱਖ ਵੱਖ ਸੰਸਥਾਵਾਂ ਦੀ ਕੀਤਾ ਧੰਨਵਾਦ


ਹਰਿਆਵਲ ਪੰਜਾਬ ਸੰਸਥਾ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੇ ਸਹਿਯੋਗ ਨਾਲ  ਸੁਲਤਾਨਵਿੰਡ ਵਿਖੇ ਹਰਿਆਵਲ ਮੇਲਾ ਲਗਾਇਆ ਗਿਆ ਸੀ। ਜਿਸਦਾ ਮਕਸਦ ਸਮਾਜ ਨੂੰ ਵਾਤਾਵਰਣ ਅਤੇ  ਪੇੜ,ਪਾਣੀ,ਕਚਰਾ ਪ੍ਰਬੰਧਨ ਲਈ ਜਾਗਰੂਕ  ਲਈ ਜਾਗਰੂਕ ਕਰਨਾ ਸੀ। ਜਿਸ ਵਿਚ ਵੱਖ ਵੱਖ ਧਾਰਮਿਕ ਅਦਾਰਿਆ ਦੇ ਨਾਲ ਸਿਖਿਆ ਸੰਸਥਾਨਾਂ ਨੇ ਹਿੱਸਾ ਲਿਆ। 


ਸਕੂਲਾਂ ਦੇ,ਕਾਲਜਾਂ ਦੇ ਵਿੱਦਿਆਰਥੀਆਂ ਨੇ ਵੱਖ ਵੱਖ ਤਰਾਂ ਦੇ ਬਹੁਤ ਮਿਹਨਤ ਨਾਲ ਵਾਤਾਵਰਣ ਸੰਭਾਲ ਸੰਦੇਸ਼ ਦੇ ਪ੍ਰੋਜੈਕਟ  ਬਣਾ ਕੇ ਪ੍ਰਦਰਸ਼ਨੀਆਂ ਲਗਾਈਆਂ। ਡੇਰਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ,ਬਾਬਾ ਸੇਵਾ ਸਿੰਘ ਜੀ ਖਡੂਰ ਸ਼ਾਹਿਬ ਵਾਲੇ,ਦੁਰਗਿਆਣਾ ਮੰਦਿਰ ਕਮੇਟੀ,ਸ਼੍ਰੀ ਰਾਮ ਤੀਰਥ ਕਮੇਟੀ,ਹਰਿਆਵਲ ਪੰਜਾਬ ਸੰਸਥਾ ਦੇ ਮੈਬਰ, ਕ੍ਰਿਸ਼ੀ ਵਿਗਿਆਨ ਕੇਂਦਰ Punjab Pollution 3ontrol board ਜੈਵਿਕ ਖੇਤੀ,ਖੇਤੀ ਵਿਰਾਸਤ,ਪਿੰਗਲਵਾੜਾ,ਅੰਮ੍ਰਿਤਸਰ ਗਰੁੱਪ ਆਫ ਕਾਲਜ  ਵਲੋਂ ਵੀ ਇਸ ਮੇਲੇ ਵਿਚ ਸਹਿਯੋਗ ਦਿੱਤਾ ਗਿਆ। 


ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਵਾਤਾਵਰਣ ਪ੍ਰੇਮੀ ਇਸ ਮੇਲੇ ਵਿਚ ਸ਼ਾਮਿਲ ਹੋਏ। ਹਰਿਆਵਲ ਪੰਜਾਬ ਦੀ ਮੀਡੀਆ ਹੈਡ ਪੂਨਮ ਖੰਨਾ  ਨੇ ਮੇਲੇ  ਨੂੰ ਸਫ਼ਲ ਬਣਾਉਣ ਲਈ ਪਹੁੰਚਿਆ ਦਾ ਦਿਲੋਂ ਧੰਨਵਾਦ ਕੀਤਾ।     
ਇਸ ਮੌਕੇ ਹਰਿਆਵਲ ਪੰਜਾਬ ਦੇ  ਪ੍ਰਵੀਨ, ਪੁਨੀਤ ਖੰਨਾ, ਸੈਲੀ ਖੰਨਾ, ਮੁਨੀਸ਼ ਸਰਮਾ, ਡੌਲੀ, ਸਿਮਰਨ, ਸੁਰਭੀ , ਦਿਲਜੀਤ ਕੋਹਲੀ, ਮਨਜੀਤ ਸੈਣੀ, ਜਨਕ ਜੋਸੀ, ਨੀਰੂ ਭਾਟੀਆ, ਨਰਿੰਦਰ ਮਹਾਜਨ, ਵਰਿੰਦਰ ਮਹਾਜਨ, ਰਾਜੀਵ ਗੋਇਲ, ਰਾਜੀਵ ਗੋਇਲ, ਪੀ ਸਰਮਾ, ਮੁਕੇਸ,ਵਾਸੂ, ਅਮਨ ਅਤੇ ਹਰਿਆਲੀ ਟੀਮ ਹਾਜ਼ਰ ਸਨ।