ਅੰਮ੍ਰਿਤਸਰ ਦੇ ਜੰਡਿਆਾਲਾ ਗੁਰੂ ਵਿੱਚ ਪ੍ਰੋਵੀਜ਼ਨਲ ਸਟੋਰ 'ਤੇ ਹੋਈ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਬੁੱਧਵਾਰ ਯਾਨੀਕਿ 12 ਨਵੰਬਰ ਦੀ ਰਾਤ ਕਾਰਵਾਈ ਕਰਦਿਆਂ ਮੁੱਖ ਅਰੋਪੀ ਉੱਜਵਲ ਹੰਸ ਦਾ ਐਨਕਾਊਂਟਰ ਕੀਤਾ। ਕ੍ਰਾਸ ਫਾਇਰਿੰਗ ਦੌਰਾਨ ਉੱਜਵਲ ਨੂੰ ਗੋਲੀ ਲੱਗੀ, ਜਿਸ ਕਰਕੇ ਉਹ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਉਸਦਾ ਇੱਕ ਸਾਥੀ ਰਵੀ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੀਜਾ ਅਰੋਪੀ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਅਫਸਰਾਂ ਨੇ ਦੱਸਿਆ ਕਿ ਜਲਦ ਹੀ ਤੀਜੇ ਆਰੋਪੀ ਨੂੰ ਕਾਬੂ ਕਰ ਲਿਆ ਜਾਏਗਾ।

Continues below advertisement

ਇੰਝ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮਡੀ.ਆਈ.ਜੀ. ਬੋਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤਿੰਨ ਬਦਮਾਸ਼ ਮੋਟਰਸਾਈਕਲ 'ਤੇ ਆਏ ਅਤੇ ਜੰਡਿਆਾਲਾ ਗੁਰੂ ਦੇ ਇੱਕ ਪ੍ਰੋਵੀਜ਼ਨਲ ਸਟੋਰ 'ਤੇ ਗੋਲੀਆਂ ਚਲਾਈਆਂ ਸਨ। ਘਟਨਾ ਮਗਰੋਂ ਐੱਸ.ਐੱਸ.ਪੀ. ਮਨਿੰਦਰ ਸਿੰਘ ਦੀ ਅਗਵਾਈ 'ਚ ਜੰਡਿਆਾਲਾ ਗੁਰੂ ਅਤੇ ਮੱਤੇਵਾਲ ਪੁਲਿਸ ਦੀਆਂ ਟੀਮਾਂ ਤਕਨੀਕੀ ਜਾਂਚ ਵਿੱਚ ਜੁੱਟੀਆਂ ਹੋਈਆਂ ਸਨ। ਜਾਂਚ ਦੌਰਾਨ ਉੱਜਵਲ ਹੰਸ ਦੀ ਲੋਕੇਸ਼ਨ ਬੁੱਧਵਾਰ ਰਾਤ ਰਾਮ ਦੀਵਾਲੀ ਪਿੰਡ ਨੇੜੇ ਟ੍ਰੇਸ ਕੀਤੀ ਗਈ।

ਜਦੋਂ ਪੁਲਿਸ ਨੇ ਉਸਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਲੱਗਣ ਨਾਲ ਉੱਜਵਲ ਜ਼ਖਮੀ ਹੋ ਗਿਆ। ਮੌਕੇ ਤੋਂ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ।

Continues below advertisement

ਫਾਇਰਿੰਗ ਦੇ ਪਿੱਛੇ ਕੇਸ਼ਵ ਸ਼ਿਵਾਲਾ ਦਾ ਹੱਥ

ਪੁਲਿਸ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਉੱਜਵਲ ਹੰਸ ਉੱਤੇ ਪਹਿਲਾਂ ਹੀ 7 ਤੋਂ 8 ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਫਿਰੌਤੀ ਅਤੇ ਕਤਲ ਦੇ ਯਤਨ ਵਰਗੇ ਕੇਸ ਸ਼ਾਮਲ ਹਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜੰਡਿਆਲਾ ਗੁਰੂ 'ਚ ਹੋਈ ਫਾਇਰਿੰਗ ਦੇ ਪਿੱਛੇ ਕੇਸ਼ਵ ਸ਼ਿਵਾਲਾ ਦਾ ਹੱਥ ਸੀ।

ਜੱਗੂ ਦਾ ਕਰੀਬੀ ਹੈ ਕੇਸ਼ਵ

ਕੇਸ਼ਵ, ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਹੈ ਅਤੇ ਉਸਦੇ ਇਸ਼ਾਰੇ 'ਤੇ ਹੀ ਉਸਨੇ ਫਾਇਰਿੰਗ ਅਤੇ ਫਿਰੌਤੀ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਅਨੁਸਾਰ, ਇਹ ਅਰੋਪੀ ਮਾਝਾ ਖੇਤਰ 'ਚ ਫਿਰੌਤੀ ਅਤੇ ਧਮਕੀਆਂ ਦੇ ਮਾਮਲਿਆਂ ਨੂੰ ਅੰਜਾਮ ਦੇ ਰਹੇ ਸਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।