ਤਰਨ ਤਾਰਨ ਵਿੱਚ ਅੱਜ ਸ਼ਾਮ ਪੰਜਾਬ ਪੁਲਿਸ ਅਤੇ ਲੁਟਿੇਰਿਆਂ ਵਿਚਾਲੇ ਮੁੱਠਭੇੜ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਗੋਲੀ ਲੱਗਣ ਨਾਲ ਇੱਕ ਲੁਟੇਰਾ ਹਲਾਕ ਹੋ ਗਿਆ ਤੇ ਦੂਸਰਾ ਲੁਟੇਰਾ ਜਖ਼ਮੀ ਹੋ ਗਿਆ ਹੈ। ਇਹ ਘਟਨਾ ਤਰਨ ਤਾਰਨ ਦੇ ਸਰਾਏ ਅਮਾਨਤ ਖਾਨ ਨੇੜੇ ਵਾਪਰੀ ਹੈ। ਦਰਅਸਲ ਅੱਜ ਸ਼ਾਮ ਨੂੰ 2 ਲੁਟੇਰਿਆਂ ਨੂੰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਿਹਨਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਨੇ ਉਹਨਾਂ ਨੂੰ ਘੇਰਾ ਪਾ ਲਿਆ। ਇਹ ਦੋਵੇਂ ਬਦਮਾਸ਼ ਵਾਰਦਾਤ ਨੂੰ ਅੰਜ਼ਾਮ ਦੇਣ ਲਈ SWIFT ਕਾਰ 'ਤੇ ਸਵਾਰ ਹੋ ਕੇ ਆਏ ਸਨ।
ਸਰਾਏ ਅਮਾਨਤ ਖਾਨ ਦੋ ਲੁਟੇਰੇ ਪੈਟਰੋਲ ਪੰਪ ਨੂੰ ਲੁੱਟਣ ਆਉਂਦੇ ਹਨ। ਜਿਵੇਂ ਹੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ ਤਾਂ ਇਸ ਦੌਰਾਨ ਪੁਲਿਸ ਨੂੰ ਵੀ ਸੁਚੇਤ ਕਰ ਦਿੱਤਾ ਜਾਂਦਾ। ਪੈਟਰੋਲ ਪੰਪ ਲੁੱਟ ਕੇ ਭੱਜ ਰਹੇ ਲੁਟੇਰਿਆਂ ਨੂੰ ਤਰਨ ਤਾਰਨ ਦੀ ਪੁਲਿਸ ਨੇ ਘੇਰਾ ਪਾ ਲਿਆ। ਲੁਟੇਰਿਆਂ ਨੇ ਆਪਣੇ ਆਪ ਨੂੰ ਪੁਲਿਸ ਦੇ ਘੇਰੇ ਵਿੱਚ ਦੇਖ ਤਰਨ ਤਾਰਨ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਕਾਰਵਾਈ ਕਰਦੇ ਹੋਈ ਜਵਾਬੀ ਗੋਲੀਬਾਰੀ ਕੀਤੀ। ਜਿਸ ਦੌਰਾਨ ਇਹ ਮੁਕਾਬਲਾ ਕਾਫ਼ੀ ਦੇਰ ਤੱਕ ਚੱਲਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਦਾ ਸ਼ਿਕਾਰ ਲੁਟੇਰੇ ਹੋ ਗਏ। ਇੱਕ ਲੁਟੇਰੇ ਦੇ ਗੋਲੀ ਲੱਗਣ ਨਾਲ ਦੇਵੇਂ ਲੁਟੇਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਜ਼ਖਮੀ ਹਾਲਤ ਵਿੱਚ ਦੋਵਾਂ ਲੁਟੇਰਿਆਂ ਨੁੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਤਾਂ ਇਲਾਜ ਦੌਰਾਨ ਇੱਕ ਬਦਮਾਸ਼ ਦੀ ਮੌਤ ਹੋ ਗਈ। ਜਦਕਿ ਦੂਸਰੇ ਦੀ ਹਾਲਤ ਥੋੜ੍ਹੀ ਨਾਜ਼ੁਕ ਬਣੀ ਹੋਈ ਹੈ। ਘਟਨਾ ਸਰਾਏ ਅਮਾਨਤ ਖਾਨ ਦੀ ਦੱਸੀ ਜਾ ਰਹੀ ਹੈ। ਲੁਟੇਰਿਆਂ ਨੇ ਸ਼ੁੱਕਰਵਾਰ ਸ਼ਾਮ ਨੂੰ 2 ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਉਥੋਂ ਫ਼ਰਾਰ ਹੋ ਗਏ ਪਰ ਅੱਧ ਵਿਚਕਾਰ ਹੀ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial