Amritsar News: ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਪ੍ਰਵਾਸੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਪ੍ਰਵਾਸੀ ਨੂੰ ਤੰਬਾਕੂ ਲੈ ਕੇ ਸ੍ਰੀ ਦਰਬਾਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਹ ਵੀਡੀਓ ਜੋੜਾ ਘਰ ਦੇ ਨੇੜੇ ਦੀ ਹੈ। ਹਾਲਾਂਕਿ ਅਜੇ ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਉੱਤੇ ਕੋਈ ਸਫ਼ਾਈ ਨਹੀਂ ਦਿੱਤੀ ਗਈ ਹੈ।


ਵੀਡੀਓ ਵਿੱਚ ਵੇਖਿਆ ਗਿਆ ਕਿ ਇੱਕ ਸਿੱਖ ਵੱਲੋਂ ਪ੍ਰਵਾਸੀ ਨੂੰ ਰੋਕਿਆ ਗਿਆ ਤੇ ਉਸ ਦੀ ਜੇਬ ਵਿੱਚੋਂ ਤੰਬਾਕੂ ਕਢਵਾਇਆ ਗਿਆ। ਹਾਲਾਂਕਿ ਪ੍ਰਵਾਸੀ ਇਸ ਦੌਰਾਨ ਲਗਾਤਾਰ ਕਹਿ ਰਿਹਾ ਸੀ ਕਿ ਉਸ ਨੇ ਖਾਧਾ ਨਹੀਂ ਪਰ ਇਸ ਮੌਕੇ ਸਿੱਖ ਵੱਲੋਂ ਉਸ ਦੇ ਥੱਪੜ ਮਾਰੇ ਗਏ ਤੇ ਉਸ ਨੂੰ ਉੱਥੋ ਭਜਾ ਦਿੱਤਾ ਗਿਆ।


ਸੇਵਾਦਾਰਾਂ ਨੂੰ ਪੰਥ ਦਾ ਠੇਕੇਦਾਰ ਦੱਸਿਆ


ਭਾਵੇਂ ਇਹ ਘਟਨਾ ਹਰਿਮੰਦਰ ਸਾਹਿਬ ਦੇ ਬਾਹਰ ਵਾਪਰੀ ਪਰ ਸਿੱਖ ਵਿਅਕਤੀ ਨੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸੇਵਾਦਾਰਾਂ ਨੂੰ ਪੰਥ ਦੇ ਠੇਕੇਦਾਰ ਕਹਿਣਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ਨੇ ਸਵਾਲ ਉਠਾਇਆ ਕਿ ਅਜਿਹੇ ਵਿਅਕਤੀਆਂ ਨੂੰ ਹਰਿਮੰਦਰ ਸਾਹਿਬ ਅੰਦਰ ਦਾਖਲ ਨਾ ਹੋਣ ਦੇਣਾ ਉਨ੍ਹਾਂ ਦਾ ਫਰਜ਼ ਹੈ।


ਪਹਿਲਾਂ ਵੀ ਹੋਇਆ ਸੀ ਵਿਵਾਦ


ਜ਼ਿਕਰ ਕਰ ਦਈਏ ਕਿ ਅਪ੍ਰੈਲ 2023 ਵਿੱਚ ਮੂੰਹ 'ਤੇ ਤਿਰੰਗਾ ਲੈ ਕੇ ਆਈ ਲੜਕੀ ਨੂੰ ਵੀ ਹਰਿਮੰਦਰ ਸਾਹਿਬ ਅੰਦਰ ਨਹੀਂ ਜਾਣ ਦਿੱਤਾ ਗਿਆ। ਜਿਸ 'ਤੇ ਕਾਫੀ ਵਿਵਾਦ ਵੀ ਹੋਇਆ ਸੀ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਕਿਹਾ ਸੀ ਕਿ ਲੜਕੀ ਨੇ ਛੋਟੇ ਕੱਪੜੇ ਪਾਏ ਹੋਏ ਸਨ ਪਰ ਲੜਕੀ ਦੇ ਪਿਤਾ ਨੇ ਵੀਡੀਓ ਵਾਇਰਲ ਕਰਕੇ ਦੱਸਿਆ ਕਿ ਸੇਵਾਦਾਰ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ। ਵਿਵਾਦ ਤੋਂ ਬਾਅਦ ਜਿੱਥੇ ਸ਼੍ਰੋਮਣੀ ਕਮੇਟੀ ਨੇ ਇਸ 'ਤੇ ਸਪੱਸ਼ਟੀਕਰਨ ਦਿੱਤਾ ਸੀ, ਉਥੇ ਹੀ ਲੜਕੀ ਨੇ ਇਸ ਘਟਨਾਕ੍ਰਮ ਬਾਰੇ ਮੁਆਫੀ ਵੀ ਮੰਗ ਲਈ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।