Punjab News: ਪੰਜਾਬ ਵਿੱਚ ਬਦਮਾਸ਼ਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਉੱਥੇ ਹੀ ਤਾਜ਼ਾ ਘਟਨਾ ਅਜਨਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਮੰਗਲਵਾਰ ਦੇਰ ਰਾਤ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਐਡਵੋਕੇਟ ਸੁਨੀਲ ਪਾਲ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਕਾਰ ਵਿੱਚ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਗਨੀਮਤ ਰਹੀ ਕਿ ਗੋਲੀਆਂ ਕਾਰ ਨੂੰ ਲੱਗੀਆਂ। ਵਕੀਲ ਨੇ ਆਪਣੀ ਸੁਝਬੂਝ ਦਿਖਾਉਂਦਿਆਂ ਹੋਇਆਂ ਕਾਰ ਸਿੱਧਾ ਥਾਣੇ ਵਿੱਚ ਵੜ ਗਈ, ਜਿਸ ਨਾਲ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਾਨ ਬਚ ਗਈ।
ਰਿਲਾਇੰਸ ਪੈਟਰੋਲ ਪੰਪ ਨੇੜੇ ਹੋਇਆ ਹਮਲਾ
ਜਾਣਕਾਰੀ ਦਿੰਦਿਆਂ ਹੋਇਆਂ ਐਡਵੋਕੇਟ ਸੁਨੀਲ ਪਾਲ ਨੇ ਕਿਹਾ ਕਿ ਉਹ ਆਪਣੇ ਕੁਝ ਦੋਸਤਾਂ ਅਤੇ ਬੱਚਿਆਂ ਨਾਲ ਅੰਮ੍ਰਿਤਸਰ ਤੋਂ ਅਜਨਾਲਾ ਵਾਪਸ ਆ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਅਜਨਾਲਾ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਪਹੁੰਚੀ, ਤਾਂ ਪਿੱਛੇ ਤੋਂ ਦੋ ਕਾਰਾਂ ਅਤੇ ਬਾਈਕ ਸਵਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਕਾਰ ਵਿੱਚ ਸਵਾਰ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਸਿੱਧੀ ਉਨ੍ਹਾਂ ਦੀ ਕਾਰ 'ਤੇ ਲੱਗੀ। ਆਪਣੀ ਜਾਨ ਬਚਾਉਣ ਲਈ, ਉਸਨੇ ਤੁਰੰਤ ਕਾਰ ਤੇਜ਼ ਕੀਤੀ ਅਤੇ ਸਿੱਧੇ ਥਾਣੇ ਵਿੱਚ ਭਜਾ ਦਿੱਤੀ।
ਥਾਣੇ ਤੱਕ ਪਿੱਛਾ ਕਰਦੇ ਆਏ 2 ਹਮਲਾਵਰ
ਹੈਰਾਨੀ ਦੀ ਗੱਲ ਹੈ ਕਿ ਹਮਲਾਵਰ ਇੰਨੇ ਦਲੇਰ ਸਨ ਕਿ ਉਨ੍ਹਾਂ ਗੱਡੀ ਦਾ ਪਿੱਛਾ ਪੁਲਿਸ ਥਾਣੇ ਤੱਕ ਪਹੁੰਚ ਗਏ। ਸੁਨੀਲ ਪਾਲ ਦੇ ਅਨੁਸਾਰ ਹਮਲਾਵਰ ਗਰੁੱਪ ਦੇ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਪੁਲਿਸ ਸਟੇਸ਼ਨ ਤੱਕ ਕੀਤਾ, ਪਰ ਹਫੜਾ-ਦਫੜੀ ਦੇ ਮਾਹੌਲ ਵਿੱਚ ਤੁਰੰਤ ਫੜ ਲਏ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੇ। ਪੀੜਤ ਵਕੀਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਕੀ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਵਾਹਨ 'ਤੇ ਗੋਲੀਆਂ ਲੱਗੀਆਂ ਸਨ, ਉਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਪੂਰੀ ਘਟਨਾ ਦੀ ਜਾਂਚ ਪੜਚੋਲ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।