Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ ਵੱਡੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦੇਰ ਰਾਤ ਬਲਾਕ ਮਜੀਠਾ 2 ਦੇ ਆਮ ਆਦਮੀ ਪਾਰਟੀ ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ 'ਤੇ ਗੋਲੀਬਾਰੀ ਹੋਈ।

Continues below advertisement

ਜਾਣਕਾਰੀ ਮੁਤਾਬਕ  ਸਿਕੰਦਰ ਸਿੰਘ ਖਿਦੋਵਾਲੀ ਆਪਣੇ ਵਰਕਰਾਂ ਨਾਲ ਰਾਤ ਨੂੰ ਘਰ ਵਾਪਸ ਜਾ ਰਹੇ ਸਨ, ਜਿਸ ਦੌਰਾਨ ਪਿੰਡ ਪੰਨਵਾ ਤੇ ਖਿੱਦੋਵਾਲੀ ਕੋਲ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ।

Continues below advertisement

 

ਇਸ ਘਟਨਾ ਵਿੱਚ ਚੇਅਰਮੈਨ ਸਿਕੰਦਰ ਸਿੰਘ ਦੀ ਮਸਾਂ ਹੀ ਜਾਨ ਬਚੀ ਪਰ ਗੱਡੀ 'ਤੇ ਗੋਲੀਆਂ ਲੱਗੀਆਂ। ਰਾਤ ਨੂੰ ਹਨੇਰਾ ਹੋਣ ਕਰਕੇ ਅਨਪਛਾਤੇ ਵਿਅਕਤੀਆਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਸ ਪਾਸੇ ਨੂੰ ਫਰਾਰ ਹੋ ਗਏ। ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।