Amritsar: ਅੰਮ੍ਰਿਤਸਰ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ੀ ਮਹਿਲਾ ਕੋਲੋਂ 4.10 ਲੱਖ ਦੇ ਯੂਰੋ, 4.53 ਲੱਖ ਦੇ ਬ੍ਰਿਟਿਸ ਪੌਂਡ, 8 ਲੱਖ ਰੁਪਏ ਦੇ ਕਰੀਬ ਆਸਟ੍ਰੇਲੀਅਨ ਡਾਲਰਾਂ ਸਮੇਤ ਵੱਖ ਵੱਖ ਦੇਸ਼ਾਂ ਦੀ ਦੋ ਲੱਖ ਰੁਪੈ ਦੀ ਕਰੰਸੀ ਬਰਾਮਦ ਹੋਈ ਹੈ।
ਕਸਟਮ ਦੇ ਕਮਿਸ਼ਨਰ ਰਾਹੁਲ ਨਾਂਗਰੇ ਨੇ ਦੱਸਿਆ ਕਿ ਵਿਦੇਸ਼ੀ ਮਹਿਲਾ ਕੋਲੋਂ ਕੀਤੀ ਗਈ ਪੁੱਛਗਿੱਛ 'ਚ ਪਤਾ ਲੱਗਾ ਕਿ ਉਕਤ ਮਹਿਲਾ ਅੰਤਰਰਾਸ਼ਟਰੀ ਪੱਧਰ 'ਤੇ ਵਿਦੇਸ਼ੀ ਕਰੰਸੀ ਦੀ ਸਮੱਗਲਿੰਗ ਦਾ ਰੈਕੇਟ ਚਲਾ ਰਹੇ ਇਕ ਗੈਂਗ ਦਾ ਹਿੱਸਾ ਹੈ।
ਮਹਿਲਾ ਦੀ ਨਿਸ਼ਾਨਦੇਹੀ 'ਤੇ ਗੈਂਗ ਦੇ ਇੱਕ ਹੋਰ ਮੁੱਖ ਮੈਂਬਰ ਨੂੰ ਵੀ ਕਸਟਮ ਨੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਦੱਸਿਆ ਕਿ ਹੁਣ ਤੱਕ ਉਹ ਦੋ ਕਰੋੜ ਰੁਪਏ ਦੇ ਕਰੀਬ ਦੀ ਕਰੰਸੀ ਤੇ ਪੰਜ ਕਰੋੜ ਰੁਪਏ ਦੇ ਕਰੀਬ ਗੋਲਡ ਦੀ ਸਮੱਗਲਿੰਗ ਕਰ ਚੁੱਕੇ ਹਨ। ਦੋਵਾਂ ਨੂੰ ਅੰਮ੍ਰਿਤਸਰ ਦੇ ਸੀਜੇਐਮ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਮੁਲਜਮਾਂ ਨੂੰ ਦੋ ਦਿਨਾਂ ਰਿਮਾਂਡ 'ਤੇ ਭੇਜ ਦਿੱਤਾ