ਡਾਕ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ, ਸੌਖੀਆਂ ਅਤੇ ਸਮੇਂ-ਸਿਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਪਣੀ ਕਾਰਜਪ੍ਰਣਾਲੀ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ, ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਅਤੇ ਤਰਨਤਾਰਨ ਡਾਕ ਮੰਡਲ ਅਧੀਨ ਆਉਂਦੇ ਡਾਕਘਰਾਂ ਵਿੱਚ ਡਾਕ ਬੁਕਿੰਗ ਦੇ ਸਮੇਂ ਵਿੱਚ ਮਹੱਤਵਪੂਰਨ ਤਬਦੀਲੀ ਕੀਤੀ ਗਈ ਹੈ।

Continues below advertisement

ਡਾਕ ਦੀ ਬੁਕਿੰਗ ਦਾ ਸਮਾਂ ਪਹਿਲਾਂ ਦੇ ਮੁਕਾਬਲੇ ਵਧਾ ਦਿੱਤਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਡਾਕ ਮੰਡਲ ਦੇ ਪੋਸਟ ਆਫਿਸ (ਹੈੱਡਕੁਆਰਟਰ) ਦੇ ਸੁਪਰਡੈਂਟ ਪ੍ਰਵੀਨ ਪ੍ਰਸੂਨ ਨੇ ਦੱਸਿਆ ਕਿ ਹੁਣ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਡਾਕਘਰਾਂ ਵਿੱਚ ਡਾਕ ਦੀ ਬੁਕਿੰਗ ਦਾ ਸਮਾਂ ਪਹਿਲਾਂ ਦੇ ਮੁਕਾਬਲੇ ਵਧਾ ਦਿੱਤਾ ਗਿਆ ਹੈ। ਪਹਿਲਾਂ ਡਾਕ ਬੁਕਿੰਗ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਸੀ।

Continues below advertisement

ਹੁਣ ਇਸ ਨੂੰ ਵਧਾ ਕੇ ਸਵੇਰੇ 9:00 ਵਜੇ ਤੋਂ ਦੁਪਹਿਰ 4:00 ਵਜੇ ਤੱਕ ਕਰ ਦਿੱਤਾ ਗਿਆ ਹੈ, ਤਾਂ ਜੋ ਆਮ ਲੋਕਾਂ ਨੂੰ ਵਧੇਰੇ ਸਮਾਂ ਮਿਲ ਸਕੇ ਅਤੇ ਉਹ ਆਸਾਨੀ ਨਾਲ ਡਾਕ ਸੇਵਾਵਾਂ ਦਾ ਲਾਭ ਲੈ ਸਕਣ।

ਅੰਮ੍ਰਿਤਸਰ ਮੁੱਖ ਡਾਕਘਰ ਵਿੱਚ ਰਾਤ 8 ਵਜੇ ਤੱਕ ਬੁਕਿੰਗ ਸੁਵਿਧਾ

ਪ੍ਰਵੀਣ ਪ੍ਰਸੂਨ ਨੇ ਅੱਗੇ ਦੱਸਿਆ ਕਿ ਲੋਕਾਂ ਦੀ ਵੱਧ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਮੁੱਖ ਡਾਕਘਰ ਵਿੱਚ ਡਾਕ ਬੁਕਿੰਗ ਦਾ ਸਮਾਂ ਹੋਰ ਵੀ ਵਧਾਇਆ ਗਿਆ ਹੈ। ਹੁਣ ਅੰਮ੍ਰਿਤਸਰ ਮੁੱਖ ਡਾਕਘਰ ਵਿੱਚ ਡਾਕ ਬੁਕਿੰਗ ਦੀ ਸੁਵਿਧਾ ਸਵੇਰੇ 9:00 ਵਜੇ ਤੋਂ ਰਾਤ 8:00 ਵਜੇ ਤੱਕ ਉਪਲਬਧ ਰਹੇਗੀ।

ਇਸ ਤੋਂ ਇਲਾਵਾ, ਸ਼ਹਿਰ ਤੋਂ ਬਾਹਰ ਸਥਿਤ ਉਪ-ਡਾਕਘਰਾਂ ਅਤੇ ਪਿੰਡਾਂ ਦੇ ਡਾਕਘਰਾਂ ਵਿੱਚ ਵੀ ਡਾਕ ਬੁਕਿੰਗ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਨ੍ਹਾਂ ਡਾਕਘਰਾਂ ਵਿੱਚ ਹੁਣ ਡਾਕ ਬੁਕਿੰਗ ਦੀ ਸੁਵਿਧਾ ਸਵੇਰੇ 9:00 ਵਜੇ ਤੋਂ ਦੁਪਹਿਰ 3:30 ਵਜੇ ਤੱਕ ਮਿਲੇਗੀ।

ਤਰਨਤਾਰਨ ਵਿੱਚ ਵੀ ਅੰਮ੍ਰਿਤਸਰ ਵਰਗੀ ਹੀ ਨਵੀਂ ਸਮਾਂ-ਸਾਰਣੀ ਲਾਗੂ

ਡਾਕ ਵਿਭਾਗ ਵੱਲੋਂ ਕੀਤੇ ਗਏ ਇਹ ਸਾਰੇ ਬਦਲਾਅ ਲੋਕਾਂ ਨੂੰ ਹੋਰ ਸੁਵਿਧਾਜਨਕ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਕੀਤੇ ਗਏ ਹਨ। ਇਸ ਨਾਲ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਵਿੱਚ ਲਾਗੂ ਕੀਤੀ ਗਈ ਡਾਕ ਬੁਕਿੰਗ ਦੀ ਇਹੀ ਸਮਾਂ-ਸਾਰਣੀ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਡਾਕਘਰਾਂ ਵਿੱਚ ਵੀ ਇਕਸਾਰ ਤੌਰ ‘ਤੇ ਲਾਗੂ ਰਹੇਗੀ।