Amritsar News: ਸੱਤ ਜਨਮਾਂ ਤੱਕ ਇਕੱਠੇ ਰਹਿਣ ਦੇ ਵਾਅਦੇ ਵਾਲੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਕਈ ਵਾਰ ਇਹ ਮਾਮੂਲੀ ਝਗੜੇ ਇੰਨੇ ਵਧ ਜਾਂਦੇ ਹਨ ਕਿ ਥਾਣੇ ਤੱਕ ਪਹੁੰਚ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ-ਮਜੀਠਾ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਜੋਤੀ ਨਾਂ ਦੀ ਮਹਿਲਾ ਨੇ ਆਪਣੇ ਪਤੀ ਨੂੰ ਪੁੱਛਿਆ ਕਿ ਉਹ ਘਰ ਲੇਟ ਕਿਉਂ ਆਇਆ ਤਾਂ ਉਸ ਦੇ ਪਤੀ ਰਵੀ ਨੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।



ਇਸ ਮਗਰੋਂ ਪੀੜਤ ਮਹਿਲਾ ਅੰਮ੍ਰਿਤਸਰ ਦੇ ਸਦਰ ਪੁਲਿਸ ਸਟੇਸ਼ਨ ਪਹੁੰਚੀ ਤੇ ਇਨਸਾਫ ਦੀ ਮੰਗ ਕੀਤੀ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਰਵੀ ਨਾਲ ਹੋਇਆ ਸੀ ਤੇ ਉਸ ਦੇ ਦੋ ਬੱਚੇ ਹਨ ਤੇ ਅਕਸਰ ਉਸ ਦਾ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਰਹਿੰਦਾ ਸੀ। ਪਹਿਲਾਂ ਵੀ ਜਦੋਂ ਦੇਰ ਨਾਲ ਘਰ ਆਉਂਦਾ ਸੀ ਤਾਂ ਉਸ ਦਾ ਪਤੀ ਕਈ ਵਾਰ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਸੀ। ਉਸ ਨੇ ਆਪਣੇ ਪਰਿਵਾਰ ਨੂੰ ਬੁਲਾਇਆ ਤੇ ਆਪਣੇ ਪੇਕੇ ਘਰ ਜਾ ਕੇ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਨੂੰ ਆਪਣੇ 2 ਬੱਚਿਆਂ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ।

ਇਸ ਦੇ ਨਾਲ ਹੀ ਇਸ ਮਾਮਲੇ 'ਚ ਸਮਾਜ ਸੇਵੀ ਮਨੀ ਗਿੱਲ ਪੀੜਤ ਮਹਿਲਾ ਦੀ ਮਦਦ ਲਈ ਅੱਗੇ ਆਏ ਤੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਜੀਠਾ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਜੋਤੀ ਨਾਂ ਦੀ ਮਹਿਲਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਜਦੋਂ ਪੁਲਿਸ ਉਸ ਦੇ ਪਤੀ ਨੂੰ ਥਾਣੇ ਲੈ ਗਈ। ਮੈਂ ਫੋਨ ਕੀਤਾ ਤਾਂ ਉਹ ਇਹ ਕਹਿ ਕੇ ਵਾਪਸ ਚਲਾ ਗਿਆ ਕਿ ਮੈਂ ਖੁਦਕੁਸ਼ੀ ਕਰ ਲਵਾਂਗਾ ਤੇ ਹੁਣ ਉਸ ਦਾ ਪਤੀ ਆਪਣੇ ਸਹੁਰੇ ਪਰਿਵਾਰ ਨੂੰ ਨਾਜਾਇਜ਼ ਧਮਕੀਆਂ ਦੇ ਰਿਹਾ ਹੈ। ਉਸ ਨੇ ਕਿਹਾ ਕਿ ਪਤੀ ਨੂੰ ਆਪਣੀ ਪਤਨੀ ਦੀ ਕੁੱਟਮਾਰ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ। ਜੇਕਰ ਪੁਲਿਸ ਨੇ ਮਹਿਲਾ ਨੂੰ ਇਨਸਾਫ਼ ਨਾ ਦਿੱਤਾ ਤਾਂ ਵਾਲਮੀਕਿ ਸਮਾਜਕ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਅੰਦੋਲਨ ਵਿੱਢਣਗੇ।

ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੋਤੀ ਨਾਮ ਦੀ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਦੇ ਪਤੀ ਨੇ ਉਸ ਦੀ ਬਹੁਤ ਕੁੱਟਮਾਰ ਕੀਤੀ ਹੈ ਤੇ ਉਸ ਦੇ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਉਸ ਦੀ ਪਤਨੀ ਦਾ ਭਰਾ ਵੀ ਆਪਣੇ ਪਿਤਾ ਦੇ ਨਾਲ ਸੀ। ਲੜਾਈ ਹੋਈ ਹੈ ਤੇ ਦੋਵਾਂ ਧਿਰਾਂ ਦੇ ਚਲਾਨ ਕੀਤੇ ਗਏ ਹਨ ਤੇ ਐਮਐਲਆਰ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ।