ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦੇ ਉਦਯੋਗਾਂ ਦਾ ਖਿਆਲ ਰੱਖਿਆ ਜਾਵੇਗਾ। ਇਸ ਨੀਤੀ ਨੂੰ ਬਣਾਉਣ ਵਿੱਚ ਮਾਹਿਰਾਂ ਤੋਂ ਇਲਾਵਾ ਸਨਅਤਕਾਰਾਂ ਦੀ ਭੂਮਿਕਾ ਅਹਿਮ ਹੋਵੇਗੀ।
ਇੰਦਰਬੀਰ ਸਿੰਘ ਨਿੱਝਰ ਅੱਜ ਅੰਮ੍ਰਿਤਸਰ ਵਿਖੇ ਚਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਦੌਰਾਨ ਆਯੋਜਿਤ ਐਮਐਸਐਮਈ ਕਨਕਲੈਵ ਇੰਮਪਾਵਰਿੰਗ, ਐਮਐਸਐਮਈ ਇੰਨ ਇੰਡੀਆ ਵਿੱਚ ਬਤੌਰ ਮੁੱਖ ਮਹਿਮਾਨ ਭਾਗ ਲੈਕੇ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਆਏ ਸਨਅਤਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਨਵੀਂ ਸਨਅਤੀ ਨੀਤੀ ਵਿੱਚ ਐਮ.ਐਸ.ਐਮ.ਈ. ਖੇਤਰ ਦਾ ਵਿਸ਼ੇਸ ਖਿਆਲ ਰੱਖਿਆ ਜਾਵੇਗਾ। ਉਨਾਂ ਪਾਈਟੈਕਸ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਸ ਤਰਾਂ ਦੇ ਆਯੋਜਨਾਂ ਨਾਲ ਸਰਹੱਦੀ ਫਾਸਲੇ ਘਟਦੇ ਹਨ ਅਤੇ ਕਾਰੋਬਾਰੀ ਸਾਂਝ ਵੱਧਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੀਐਚਡੀ ਚੈਂਬਰ ਦੇ ਉਪਰਾਲੇ ਸਦਕਾ ਇਸ ਵਾਰ 50 ਫੀਸਦੀ ਸਟਾਲਾਂ ਵਿੱਚ ਵਾਧਾ ਹੋਇਆ ਹੈ।
ਮੋਹਿਤ ਜੈਨ ਚੈਅਰ ਐਮਐਸਐਮਈ ਕਮੇਟੀ ਪੀਐਚਡੀ ਚੈਬਰ ਆਫ ਕਾਮਰਸ ਨੇ ਕਿਹਾ ਕਿ ਛੋਟੇ ਉਦਯੋਗਾ ਨੂੰ ਕਾਮਯਾਬ ਕਰਨ ਦੇ ਲਈ ਵੱਧ ਵੱਧ ਸਹੂਲਤਾਂ ਦੇਣ ਦੀ ਲੋੜ ਹੈ, ਇਸਦੇ ਨਾਲ ਨਾਲ ਟੈਕਸ ਢਾਂਚੇ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਜਿਆਦਾਤਰ ਸਨਅਤਕਾਰਾਂ ਦੇ ਫੇਲ ਹੋਣ ਦਾ ਕਾਰਨ ਤਕਨਾਲੋਜੀ ਦੀ ਜਾਣਕਾਰੀ ਦੀ ਘਾਟ ਅਤੇ ਸਮੇ ਦੇ ਨਾਲ ਚੱਲ ਤਕਨੀਕ ਨਾਲ ਨਾ ਜੁੜਨਾ ਹੈ ਜਿਸਦੇ ਲਈ ਸਨਅਤਕਾਰਾਂ ਨੂੰ ਸਮੇ ਦੀ ਲੋੜ ਅਨੁਸਾਰ ਬਦਲਣ ਦੀ ਲੋੜ ਹੈ। ਉਨਾਂ ਕਿਹਾ ਕਿ ਪੀਐਚਡੀ ਚੈਬਰ ਆਫ ਕਾਮਰਸ ਵੱਲੋ ਸਨਅਤਕਾਰਾਂ ਨੂੰ ਸਹੂਲਤਾਂ ਦੇਣ ਦੇ ਲਈ ਐਮਐਸਐਮਈ ਫੈਸੀਲੈਸ਼ਨ ਕੇਦਰ ਬਣਾਏ ਜਾ ਰਹੇ ਹਨ ਜਿਸਦੇ ਵੱਲੋ ਵਪਾਰ ਨੂੰ ਪ੍ਰਮੋਸ਼ਨ ਅਤੇ ਵਿਕਾਸ ਕਰਨ ਦਾ ਕੰਮ ਕੀਤਾ ਜਾਵੇਗਾ।
ਇਸ ਮੌਕੇ ਆਰਐਸ ਸਚਦੇਵਾ ਚੈਅਰ ਪੰਜਾਬ ਸਟੇਟ ਚੈਬਰ ਪੀਐਚਡੀ ਚੈਬਰ ਆਫ ਕਾਮਰਸ ਨੇ ਆਏ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਦਾ ਧੰਨਵਾਦ ਕੀਤਾ ਅਤੇ ਸਨਅਤੀ ਅਦਾਰਿਆਂ ਦੀ ਮੁਸ਼ਕਲਾ ਬਾਰੇ ਵੀ ਜਾਣਕਾਰੀ ਦਿਤੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।