India-Pakistan tensions: ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਨੇ ਐਤਵਾਰ ਸਵੇਰੇ ਸੁਰੱਖਿਆ ਐਡਵਾਇਜ਼ਰੀ ਜਾਰੀ ਕੀਤੀ, ਜਿਸ ਵਿੱਚ ਰਿਹਾਇਸ਼ੀਆਂ ਨੂੰ ਘਰਾਂ ਵਿੱਚ ਰਹਿਣ ਅਤੇ ਸਾਵਧਾਨੀ ਬਰਤਣ ਦੀ ਅਪੀਲ ਕੀਤੀ ਗਈ ਹੈ। ਡੀਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ 4:39 ਵਜੇ ਜਾਰੀ ਕੀਤੀ ਗਈ ਐਡਵਾਇਜ਼ਰੀ ਵਿੱਚ ਇਲਾਕਾ ਨਿਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਬੱਤੀਆਂ ਬੰਦ ਰੱਖਣ, ਖਿੜਕੀਆਂ ਤੋਂ ਦੂਰ ਰਹਿਣ ਅਤੇ ਸੜਕਾਂ, ਬਾਲਕਨੀਆਂ ਜਾਂ ਛੱਤਾਂ 'ਤੇ ਨਾ ਜਾਣ ਦੀ ਕੋਸ਼ਿਸ਼ ਕਰਨ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ "ਕਿਰਪਾ ਕਰਕੇ ਘਰਾਂ ਵਿੱਚ ਰਹੋ, ਲਾਈਟਾਂ ਬੰਦ ਰੱਖੋ ਅਤੇ ਖਿੜਕੀਆਂ ਤੋਂ ਦੂਰ ਰਹੋ। ਘਬਰਾਓ ਨਾ ਅਤੇ ਜੇ ਬਿਲਕੁਲ ਜ਼ਰੂਰੀ ਨਾ ਹੋਵੇ ਤਾਂ ਘਰ ਤੋਂ ਨਾ ਨਿਕਲੋ," ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ।
ਅਫਵਾਹਾਂ ਨਾ ਫੈਲਾਓ
ਲੋਕਾਂ ਨੂੰ ਅਫਵਾਹਾਂ ਜਾਂ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ਫੈਲਾਉਣ ਤੋਂ ਵੀ ਮਨ੍ਹਾ ਕੀਤਾ ਗਿਆ ਹੈ, ਕਿਉਂਕਿ ਇਸ ਨਾਲ ਲੋੜ ਤੋਂ ਵੱਧ ਘਬਰਾਹਟ ਪੈਦਾ ਹੋ ਸਕਦੀ ਹੈ। ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਿਵੇਂ ਹੀ ਹਾਲਾਤ ਸਥਿਰ ਹੋਣਗੇ, ਆਮ ਸਰਗਰਮੀਆਂ ਦੁਬਾਰਾ ਸ਼ੁਰੂ ਕੀਤੀਆਂ ਜਾ ਸਕਣਗੀਆਂ ਅਤੇ ਹੋਰ ਅਪਡੇਟ ਲੋੜ ਅਨੁਸਾਰ ਦਿੱਤੇ ਜਾਣਗੇ।
ਰਿਹਾਇਸ਼ੀਆਂ ਨੂੰ ਹੇਠਾਂ ਦਿੱਤੇ ਐਮਰਜੈਂਸੀ ਸੰਪਰਕ ਨੰਬਰ ਉਪਲਬਧ ਕਰਵਾਏ ਗਏ ਹਨ:
ਸਿਵਲ ਕੰਟਰੋਲ ਰੂਮ: 0183-2226262, 7973867446ਪੁਲਿਸ ਕੰਟਰੋਲ ਰੂਮ:ਸ਼ਹਿਰੀ - 9781130666ਦਿਹਾਤੀ - 9780003387
ਇੱਕ ਘੰਟੇ ਦੇ ਅੰਦਰ ਜਾਰੀ ਹੋਈ ਹੋਰ ਚੇਤਾਵਨੀ
ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਤਾਜ਼ਾ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਨਾਗਰਿਕਾਂ ਨੂੰ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਇਹ ਇਲਾਕਾ ਹਜੇ ਵੀ ਉੱਚ ਚੌਕਸੀ 'ਤੇ ਹੈ। 11 ਮਈ ਦੀ ਸਵੇਰੇ 5:44 ਵਜੇ ਜਾਰੀ ਸੁਨੇਹੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪੁਸ਼ਟੀ ਕੀਤੀ ਕਿ ਵਾਸੀਆਂ ਦੀ ਸਹੂਲਤ ਲਈ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਗਈ ਹੈ, ਪਰ ਲੋਕਾਂ ਨੂੰ ਬਾਹਰ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।
"ਅਸੀਂ ਤੁਹਾਡੀ ਸਹੂਲਤ ਲਈ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਹੈ, ਪਰ ਹਾਲੇ ਵੀ ਰੈੱਡ ਅਲਰਟ ਜਾਰੀ ਹੈ। ਕਿਰਪਾ ਕਰਕੇ ਘਰੋਂ ਬਾਹਰ ਨਾ ਨਿਕਲੋ, ਅੰਦਰ ਰਹੋ ਅਤੇ ਖਿੜਕੀਆਂ ਤੋਂ ਦੂਰ ਰਹੋ," ਐਡਵਾਈਜ਼ਰੀ ਵਿੱਚ ਲਿਖਿਆ ਗਿਆ। ਉਨ੍ਹਾਂ ਨੇ ਅੱਗੇ ਲਿਖਿਆ ਹੈ- "ਜਦੋਂ ਹਾਲਾਤ ਸਧਾਰਣ ਹੋਣਗੇ, ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਕਿਰਪਾ ਕਰਕੇ ਹਦਾਇਤਾਂ ਦੀ ਪਾਲਣਾ ਕਰੋ ਅਤੇ ਘਬਰਾਉ ਨਾ।"
ਰਿਹਾਇਸ਼ੀਆਂ ਨੂੰ ਅਫਵਾਹਾਂ ਜਾਂ ਬਿਨਾਂ ਪੁਸ਼ਟੀ ਕੀਤੀਆਂ ਜਾਣਕਾਰੀਆਂ ਫੈਲਾਉਣ ਤੋਂ ਵੀ ਮਨਾਂ ਕੀਤਾ ਗਿਆ ਹੈ, ਕਿਉਂਕਿ ਇਹ ਬਿਨਾਂ ਲੋੜ ਦੇ ਘਬਰਾਹਟ ਪੈਦਾ ਕਰ ਸਕਦੀਆਂ ਹਨ। ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਹੈ ਕਿ ਜਿਵੇਂ ਹੀ ਹਾਲਾਤ ਇਜਾਜ਼ਤ ਦੇਣਗੇ, ਹੋਰ ਅੱਪਡੇਟ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਾਰੀ ਫਿਰ ਲੋਕਾਂ ਦੀ ਸੁਰੱਖਿਆ ਨੂੰ ਆਪਣੀ ਪ੍ਰਾਥਮਿਕਤਾ ਦੱਸਦਿਆਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਸਥਾਨਕ ਅਧਿਕਾਰੀਆਂ ਨਾਲ ਸਹਿਯੋਗ ਕਰਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।