ਅੰਮ੍ਰਿਤਸਰ - ਡਾਇਰੈਕਟਰ ਭਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 31 ਅਕਤੂਬਰ 2023 ਤੋਂ 10 ਅਕਤੂਬਰ 2023 ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਫੌਜ ਵਿੱਚ ਭਰਤੀ ਹੋਣ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਸਾਲਾ ਤੋਂ 21 ਸਾਲ ਦੇ ਵਿਚਕਾਰ ਹੈ ਉਹ ਇਸ ਫੌਜ ਭਰਤੀ ਵਿੱਚ ਹਿੱਸਾ ਲੈ ਸਕਦੇ ਹਨ।
ਡਾਇਰੈਕਟਰ ਭਰਤੀ ਨੇ ਦੱਸਿਆ ਕਿ ਆਰਮੀ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਰੈਲੀ ਦੌਰਾਨ ਆਪਣੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਉਨਾਂ ਦੱਸਿਆ ਕਿ ਜ਼ਰੂਰੀ ਦਸਤਾਵੇਜ ਜਿਵੇਂ ਕਿ ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਦਸਵੀਂ ਅਤੇ ਬਾਰਵੀਂ ਕਲਾਸ ਦੀ ਮਾਰਕਸ਼ੀਟ, ਸਕੂਲ ਦਾ ਚਰਿੱਤਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ।
ਪੁਲੀਸ ਦਾ ਕਰੈਕਟਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਅਣਵਿਆਹੇ ਹੋਣ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਕਰੈਕਟਰ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਇਤਰਾਜਹੀਣਤਾ (ਨੋ ਕਲੇਮ ਸਰਟੀਫੀਕੇਟ) (ਫੋਟੋ ਅਟੈਸਟ ਕੀਤੀ ਹੋਈ), ਨੋਟਰੀ ਦਾ ਤਸਦੀਕ ਕੀਤਾ ਹੋਇਆ ਹਲਫਿਆ ਬਿਆਨ (ਉਮੀਦਵਾਰ ਦੁਆਰਾ ਘੋਸ਼ਿਤ ਕਿ ਉਹ ਕਿਸੇ ਵੀ ਅਗਜਨੀ ਜਾਂ ਹੜਤਾਲ ਦਾ ਹਿਸਾ ਨਹੀਂ ਰਿਹਾ ਹੈ)।
ਜੇਕਰ ਉਮੀਦਵਾਰ ਅਠਵੀਂ ਜਾਂ ਫਿਰ ਓਪਨ ਸਕੂਲ ਤੋਂ ਹੈ ਤਾਂ ਸਕੂਲ ਛਡਣ ਦਾ ਪ੍ਰਮਾਣ ਪੱਤਰ ਜਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਹਸਤਾਖ਼ਰ ਕੀਤਾ ਹੋਇਆ ਲੈਕੇ ਆਉਣਾ ਹੈ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਨ.ਸੀ.ਸੀ. ਸਰਟੀਫੀਕੇਟ (ਜੇਕਰ ਪ੍ਰੋਵਿਜਨਲ ਹੈ ਤਾਂ ਗਰੂਪ ਰਮਾਂਡਰ ਦੁਆਰਾ ਸਾਇਨ ਕੀਤਾ ਹੋਇਆ), ਖੇਡ ਸਰਟੀਫੀਕੇਟ (ਜੇਕਰ ਕੋਈ ਹੈ), 10 ਪਾਸਪੋਰਟ ਸਾਇਜ ਫੋਟੋਆਂ (ਨੀਲੇ ਬੈਕਗਰਾਉਂਡ ਵਾਲਾ) , ਸਿੱਖ ਉਮੀਦਵਾਰ ਲਈ ਪੱਗ ਵਾਲੀ 20 ਅਤੇ ਪਟਕੇ ਦੇ ਨਾਲ ਵਾਲੀ 20 ਫੋਟੋਆਂ ਨਾਲ ਲੈ ਕੇ ਆਉਣਾ ਜ਼ਰੂਰੀ ਹਨ। ਉਨਾਂ ਕਿਹਾ ਕਿ ਸਾਰੇ ਉਮੀਦਵਾਰ ਰੈਲੀ ਦੌਰਾਨ ਸਾਰੇ ਦਸਤਾਵੇਜਾਂ ਦੀਆਂ 3-3- ਫੋਟੋ ਕਾਪੀਆਂ ਤਸਦੀਕ ਕਰਵਾ ਕੇ ਲਿਆਉਣ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਧੋਖੇਬਾਜ ਏਜੰਟਾਂ ਤੋਂ ਬੱਚ ਕੇ ਰਿਹਾ ਜਾਵੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial