Amritsar news: ਅੰਮ੍ਰਿਤਸਰ ਵਿੱਚ ਹੋਏ ਅਜਨਾਲਾ ਕਾਂਡ ਲਈ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ‘ਤੇ ਨੌਨਿਹਾਲ ਸਿੰਘ ਨੂੰ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਉੱਥੇ ਹੀ ਜਸਕਰਨ ਸਿੰਘ IGP ਇੰਟੈਲੀਜੈਂਸ ਮੁਹਾਲੀ ਜੁਆਇਨ ਕਰਨਗੇ। ਇਸ ਦੇ ਨਾਲ ਹੀ ਜਲੰਧਰ ਰੇਂਜ ਦੇ IG ਗੁਰਚਰਣ ਸਿੰਘ ਸੰਧੂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।
ਅਜਨਾਲਾ ਥਾਣੇ ‘ਤੇ ਹੋਇਆ ਸੀ ਹਮਲਾ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਜਨਾਲਾ ਦੇ ਥਾਣੇ 'ਤੇ ਹਮਲਾ ਹੋਇਆ ਸੀ। ਖਾਲਿਸਤਾਨ ਸਮਰਥਕ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ 'ਚ ਉਨ੍ਹਾਂ ਦੇ ਸਮਰਥਕਾਂ ਨੇ ਥਾਣੇ 'ਤੇ ਹਮਲਾ ਕਰ ਦਿੱਤਾ ਸੀ। ਜਿਸ ਵਿੱਚ ਕਈ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਇਸ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 6 ਜ਼ਿਲ੍ਹਿਆਂ ਦੀ ਪੁਲੀਸ ਤਾਇਨਾਤ ਕੀਤੀ ਗਈ ਸੀ। ਜਿਸ ਦੀ ਅਗਵਾਈ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਕਰ ਰਹੇ ਸਨ। ਉਹ ਘਟਨਾ ਵਾਲੇ ਦਿਨ ਵੀ ਅਜਨਾਲਾ ਵਿੱਚ ਮੌਜੂਦ ਸਨ।
ਨਵੰਬਰ 2022 ਵਿੱਚ ਪੁਲਿਸ ਕਮਿਸ਼ਨਰ ਕੀਤਾ ਗਿਆ ਸੀ ਨਿਯੁਕਤ
IPS ਜਸਕਰਨ ਸਿੰਘ ਨੂੰ ਸੁਧੀਰ ਸੂਰੀ ਕਤਲ ਕੇਸ ਤੋਂ ਬਾਅਦ ਨਵੰਬਰ 2022 ਵਿੱਚ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੁਣ ਆਈਜੀ ਜਲੰਧਰ ਰੇਂਜ ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਕਰਾਈਮ ਪੰਜਾਬ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Ludhiana News : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਗ੍ਰਿਫ਼ਤਾਰ
ਇੰਨੇ ਅਧਿਕਾਰੀਆਂ ਦੇ ਹੋਏ ਤਬਾਦਲੇ
ਇਸ ਦੇ ਨਾਲ ਹੀ ਪੰਜਾਬ ਪੁਲਿਸ ਵਿੱਚ ਕੁੱਲ 18 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਜਲਦੀ ਤੋਂ ਜਲਦੀ ਨਵੇਂ ਅਹੁਦਿਆਂ ‘ਤੇ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਹਨ। ਆਈਪੀਐਸ ਅਰੁਣਪਾਲ ਸਿੰਘ ਨੂੰ ਏਡੀਜੀਪੀ ਮਾਡਰਨਾਈਜ਼ੇਸ਼ਨ ਪੰਜਾਬ ਚੰਡੀਗੜ੍ਹ, ਆਈਪੀਐਸ ਆਰਕੇ ਜੈਸਵਾਲ ਨੂੰ ਏਡੀਜੀਪੀ ਐਸਟੀਐਫ ਪੰਜਾਬ ਐਸਏਐਸ ਨਗਰ, ਆਈਪੀਐਸ ਗੁਰਿੰਦਰ ਢਿੱਲੋਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਚੰਡੀਗੜ੍ਹ, ਆਈਪੀਐਸ ਮੋਹਨੀਸ਼ ਚਾਵਲਾ ਨੂੰ ਏਡੀਜੀਪੀ ਸਟੇਟ ਕ੍ਰਾਈਮ ਰਿਕਾਰਡ ਬਿਊਰੋ ਪੰਜਾਬ ਲਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Sangrur news: ਚੋਰੀ ਦਾ ਸਮਾਨ ਵੰਡਣ ਨੂੰ ਲੈ ਕੇ ਚੋਰਾਂ ਵਿਚਕਾਰ ਹੋਇਆ ਵਿਵਾਦ, ਇੱਕ ਦੀ ਹੋਈ ਮੌਤ, ਕੀ ਹੈ ਪੂਰਾ ਮਾਮਲਾ