Amritsar News: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਲੀਡਰ ਸਰਵਨ ਸਿੰਘ ਪੰਧੇਰ ਨੇ ਨਸ਼ੇ ਵਿੱਚ ਧੁੱਤ ਇੱਕ ਕੁੜੀ ਦੀ ਵੀਡੀਓ ਸ਼ੇਅਰ ਕਰਕੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹੀ ਹੈ। ਇਸ ਵੀਡੀਓ ਵਿੱਚ ਕੁੜੀ ਨੇ ਚਿੱਟੇ ਦਾ ਇੰਨਾ ਸੇਵਨ ਕੀਤਾ ਹੋਇਆ ਹੈ ਕਿ ਉਸ ਕੋਲੋਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ। ਸਰਵਨ ਸਿੰਘ ਪੰਧੇਰ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਜੰਡਿਆਲਾ ਗੁਰੂ ਅੰਮ੍ਰਿਤਸਰ ਦੀ ਹੈ। ਇਹ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਹੈ।


ਸਰਵਨ ਸਿੰਘ ਪੰਧੇਰ ਨੇ ਟਵੀਟ ਕਰਦਿਆਂ ਲਿਖਿਆ...
#ਹਰਭਜਨ ਸਿੰਘ ਜੀ ਈਟੀਓ ਦਾ ਇਲਾਕਾ
#ਭਗਵੰਤ ਮਾਨ ਜੀ ਰੰਗਲਾ ਪੰਜਾਬ ਦੇਖ ਲਓ #ਜੰਡਿਆਲਾ ਗੁਰੂ ਅੰਮ੍ਰਿਤਸਰ ਦੀ ਘਟਨਾ
#ਪੰਜਾਬ ਦੀ ਧੀ ਨਸ਼ਿਆਂ ਦਾ ਸ਼ਿਕਾਰ
#ਸਰਕਾਰਾਂ ਸਿਵਲ ਸੁਸਾਇਟੀ ਸਮਾਜ ਸਭ ਫੇਲ ਹੁੰਦਾ ਨਜ਼ਰ ਆ ਰਿਹਾ