ਬਟਾਲਾ - ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ ਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕਮਲਜੀਤ ਖੇਡਾਂ ਦੇ ਚੌਥੋ ਤੇ ਸਮਾਪਤੀ ਸਮਾਰੋਹ ਮੌਕੇ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਤੇ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਭਜਨ ਸਿੰਘ ਗਿੱਲ ਪਰਸਿੱਧ ਕਵੀ ਤੇ ਲੇਖਕ, ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ, ਪਿਰਥੀਪਾਲ ਸਿੰਘ ਬਟਾਲਾ ਅਤੇ ਸੁਰਜੀਤ ਸਿੰਘ ਸਪੋਰਟਸ ਐਸੋਸੀਏਸ਼ਨ ਦੀ ਪੂਰੀ ਟੀਮ ਮੋਜੂਦ ਸੀ।
ਵੱਖ ਵੱਖ ਵਰਗ ਵਿੱਚ ਖਿਡਾਰੀਆਂ ਦੇ ਫਾਈਨਲ ਮੁਕਾਬਲੇ ਹੋਏ। ਜਿਸ ਵਿੱਚ ਸ਼ਾਟ ਪੁੱਟ ਲੜਕਿਆਂ ਦੇ ਵਿੱਚ ਪਹਿਲੇ ਸਥਾਨ ਤੇ ਧਨਵੀਰ ਸਿੰਘ ਨਕੋਦਰ ,ਦੂਜੇ ਸਥਾਨ ਤੇ ਜਸਦੀਪ ਸਿੰਘ ਅਮਿੰਤਸਰ,ਅਤੇ ਤੀਜੇ ਸਥਾਨ ਤੇ ਅਦਿਲਸੇਰ ਸਿੰਘ ਤਰਨਤਾਰਨ ਰਹੇ।
ਇਸੇ ਤਰ੍ਹਾਂ ਸ਼ਾਟ ਪੁੱਟ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਅਬਾ ਵੈਸਟ ਬੰਗਾਲ, ੂਜੇ ਸਥਾਨ ਤੇ ਮਨਪ੍ਰੀਤ ਪਟਿਆਲਾ,ਅਤੇ ਤੀਜੇ ਸਥਾਨ ਤੇ ਸਰਬਜੀਤ ਕੌਰ ਬਟਾਲਾ ਰਹੀਆਂ। ਪੋਲਵਾਟ ਲੜਕੀਆਂ ਦੇ ਮੁਤਾਬਿਕ ਵਿੱਚ ਪਹਿਲੇ ਸਥਾਨ ਤੇ ਗੀਤਾ ਭੋਗਪੁਰ ,ਦੂਜੇ ਸਥਾਨ ਤੇ ਪਲਕ ਕੌਰ ਅਮਿੰਤਸਰ,ਅਤੇ ਤੀਜੇ ਸਥਾਨ ਤੇ ਚੰਦਰਪ੍ਰੀਤ ਕੌਰ ਅਮਿੰਤਸਰ ਰਹੀਆਂ।
ਪੋਲਵਾਟ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਗੁਰਲਾਲ ਸਿੰਘ ਜਲੰਧਰ ,ਦੂਜੇ ਸਥਾਨ ਤੇ ਲਵਜੋਤ ਸਿੰਘ ਤਰਨਤਾਰਨ ,ਅਤੇ ਤੀਜੇ ਸਥਾਨ ਤੇ ਸਰਤਾਜ ਸਿੰਘ ਬਟਾਲਾ ਰਹੇ। 800 ਮੀਟਰ ਦੌੜ ਲੜਕਿਆਂ ਵਿੱਚ ਪਹਿਲੇ ਸਥਾਨ ਤੇ ਰਣਜੋਧ ਸਿੰਘ ਲੁਧਿਆਣਾ ,ਦੂਜੇ ਸਥਾਨ ਤੇ ਮਿਠਨ ਹੁਸਿਆਰਪੁਰ ,ਅਤੇ ਤੀਜੇ ਸਥਾਨ ਤੇ ਜਸਕਰਨ ਸਿੰਘ ਬਰਨਾਲਾ ਰਹੇ।800 ਮੀਟਰ ਦੌੜ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਟਵਿੰਕਲ ਚੌਧਰੀ ਜਲੰਧਰ ,ਦੂਜੇ ਸਥਾਨ ਤੇ ਗੁਗ ਕੌਰ ਜਲੰਧਰ ,ਅਤੇ ਤੀਜੇ ਸਥਾਨ ਤੇ ਰੁਪਿੰਦਰ ਕੌਰ ਤਰਨਤਾਰਨ ਰਹੀਆ।
200 ਮੀਟਰ ਦੌੜ ਲੜਕੇ ਵਿੱਚ ਪਹਿਲੇ ਸਥਾਨ ਤੇ ਅਕਾਸਦੀਪ ਸਿੰਘ ਜਲੰਧਰ ,ਦੂਜੇ ਸਥਾਨ ਤੇ ਸ਼ਿਵਮ ਚੰਡੀਗੜ੍ਹ ,ਅਤੇ ਤੀਜੇ ਸਥਾਨ ਤੇ ਲਵਜੋਤ ਸਿੰਘ ਜਲੰਧਰ ਰਹੇ। ਇਸੇ ਤਰ੍ਹਾਂ 200 ਮੀਟਰ ਦੌੜ ਲੜਕੀਆਂ ਵਿੱਚਵਪਹਿਲੇ ਸਥਾਨ ਤੇ ਸੁਖਵੀਰ ਕੌਰ ਜਲੰਧਰ ,ਦੂਜੇ ਸਥਾਨ ਤੇ ਰਛਦੀਪ ਕੌਰ ਜਲੰਧਰ ,ਅਤੇ ਤੀਜੇ ਸਥਾਨ ਤੇ ਸਰਬਜੀਤ ਕੌਰ ਬਟਾਲਾ ਰਹੀਆਂ।
5000 ਮੀਟਰ ਦੌੜ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਹਰਜੋਤਵੀਰ ਸਿੰਘ ਦਸੂਹਾ ,ਦੂਜੇ ਸਥਾਨ ਤੇ ਵਰਿੰਦਰ ਸਿੰਘ ਲੁਧਿਆਣਾ ,ਅਤੇ ਤੀਜੇ ਸਥਾਨ ਤੇ ਸੁਰਜੀਤ ਸਿੰਘ ਅਮਿੰਤਸਰ ਰਹੇ।5000 ਮੀਟਰ ਦੌੜ ਲੜਕੀਆ ਵਿੱਚ ਪਹਿਲੇ ਸਥਾਨ ਤੇ ਸਰੇਆ ਉਤਰ ਪ੍ਰਦੇਸ ,ਦੂਜੇ ਸਥਾਨ ਤੇ ਅੰਜੂ ਯਾਦਵ ਉਤਰ ਪ੍ਰਦੇਸ ਅਤੇ ਤੀਜੇ ਸਥਾਨ ਤੇ ਮੁਸਕਾਨ ਬਟਾਲਾ ਰਹੀਆਂ।