Amritsar news: ਅੰਮ੍ਰਿਤਸਰ ਵਿੱਚ ਦੇਰ ਰਾਤ ਝਬਾਲ ਰੋਡ ‘ਤੇ ਇੰਦਰਾ ਕਾਲੋਨੀ ਵਿੱਚ ਇੱਟਾਂ-ਰੋੜੇ ਅਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮੌਕੇ ‘ਤੇ ਪੀੜਤਾਂ ਨੇ ਭੱਜ ਕੇ ਬੜੀ ਮੁਸ਼ਕਿਲ ਨਾਲ ਜਾਨ ਬਚਾਈ। ਉੱਥੇ ਹੀ ਇਸ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।


ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਪੀੜਤ ਨੇ ਦੱਸਿਆ ਕਿ ਅਸੀਂ ਸਾਰੇ ਦੋਸਤ ਜਨਮਦਿਨ ਮਨਾ ਰਹੇ ਸੀ ਤੇ ਮੇਰੇ ਨਾਲ ਮੇਰਾ ਦੋਸਤ ਤੋਤਾ ਵੀ ਸੀ। ਇਸ ਦੌਰਾਨ ਮੈਨੂੰ ਇਲਾਕੇ ਦੇ ਮੁੰਡਿਆਂ ਦੇ ਫੋਨ ਆਏ ਕਿ ਆਪਣੇ ਦੋਸਤ ਨੂੰ ਸਮਝਾ ਲਓ ਨਹੀਂ ਤਾਂ ਅਸੀ ਤੈਨੂੰ ਤੇ ਤੇਰੇ ਦੋਸਤ ਨੂੰ ਮਾਰ ਦੇਵਾਂਗੇ।


ਦੂਜੀ ਧਿਰ ਦਾ ਕਹਿਣਾ ਸੀ ਕਿ ਤੋਤਾ ਸਾਨੂੰ ਵੇਖ ਕੇ ਮੁੱਛਾਂ ਨੂੰ ਤਾਓ ਦੇ ਕੇ ਲੰਘਦਾ ਹੈ। ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਇੰਨੀ ਹੀ ਦੇਰ ਵਿੱਚ ਦੂਜੀ ਧਿਰ ਦੇ 6-7 ਨੌਜਵਾਨ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਤੇ ਪਿਸਤੌਲ ਲੈ ਕੇ ਆਏ। ਉਨ੍ਹਾਂ ਨੇ ਸਾਡੇ ਉੱਤੇ ਪਿਸਤੋਲ ਤਾਨ ਦਿੱਤੀ ਤੇ ਧਮਕੀ ਦੇਣ ਲੱਗ ਪਏ। ਅਸੀਂ ਭੱਜ ਕੇ ਆਪਣੀ ਜਾਨ ਬਚਾਈ ਫ਼ਿਰ ਉਨ੍ਹਾਂ ਵੱਲੋਂ ਹਵਾਈ ਫਾਇਰ ਕੀਤੇ ਗਏ ਤੇ ਜੰਮ ਕੇ ਇੱਟਾਂ ਰੋੜੇ ਚਲਾਏ ਗਏ ਜਿਸ ਦੀ ਵੀਡਿਓ ਵੀ ਅਸੀਂ ਬਣਾਈ ਹੈ।


ਉੱਥੇ ਹੀ ਪੀੜਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਉਹ ਸ਼ਰੇਆਮ ਧਮਕੀਆਂ ਦੇ ਕੇ ਗਏ ਹਨ ਕਿ ਅਸੀਂ ਇਨ੍ਹਾ ਨੂੰ ਮਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚਿਆਂ ਨੂੰ ਕੁੱਝ ਵੀ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਜੇਕਰ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਅਸੀਂ ਇੱਥੇ ਹੀ ਜ਼ਹਰੀਲੀ ਦਵਾਈ ਖਾਕੇ ਖ਼ੁਦਕੁਸ਼ੀ ਕਰ ਲਵਾਂਗੇ।


ਇਹ ਵੀ ਪੜ੍ਹੋ: Mukatsar Accident: ਹਾਈਟੈਕ ਨਾਕੇ 'ਤੇ ਚੜ੍ਹਿਆ ਦੁੱਧ ਵਾਲਾ ਟੈਂਕਰ, ਦੋ ਪੁਲਿਸ ਮੁਲਾਜ਼ਮ ਕੁਚਲੇ


ਇਸ ਦੇ ਨਾਲ ਹੀ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁੱਜੇ। ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।


ਇਹ ਵੀ ਪੜ੍ਹੋ: Punjab news: ਲੀਬੀਆ ਤੋਂ ਛੁੱਟ ਕੇ ਆਏ ਨੌਜਵਾਨਾਂ ਨੇ ਸੁਣਾਈ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਕਹਾਣੀ, ਟਰੈਵਲ ਏਜੰਟ ਨੇ ਇੰਝ ਮਾਰੀ ਠੱਗੀ