Amritsar News: ਤਰਨਤਾਰਨ 'ਚ ਬੰਦੂਕ ਦੀ ਨੋਕ 'ਤੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਚਾਰ ਲੁਟੇਰਿਆਂ ਨੇ ਪਹਿਲਾਂ ਇੱਕ ਦੁਕਾਨ ਤੋਂ ਹਜ਼ਾਰਾਂ ਰੁਪਏ ਦੇ ਕੱਪੜੇ ਖਰੀਦੇ। ਜਦੋਂ ਦੁਕਾਨਦਾਰ ਨੇ ਪੈਸੇ ਮੰਗੇ ਤਾਂ ਉਸ ਨੇ ਗੰਨ ਪੁਆਇੰਟ 'ਤੇ ਗੱਲੇ ਤੋਂ ਵੀ ਪੈਸੇ ਕਢਵਾ ਲਏ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ ਇਹ ਘਟਨਾ ਤਰਨਤਾਰਨ-ਅੰਮ੍ਰਿਤਸਰ ਸਰਹੱਦ 'ਤੇ ਪੈਂਦੇ ਪਿੰਡ ਜੀਓਵਾਲਾ ਦੀ ਹੈ। ਲੁਟੇਰਿਆਂ ਨੇ ਬੀਤੀ ਦੁਪਹਿਰ ਪਿੰਡ ਦੇ ਰਾਜੂ ਕਲਾਥ ਹਾਊਸ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਦੁਪਹਿਰ ਸਮੇਂ ਤਿੰਨ ਨੌਜਵਾਨ ਕੱਪੜੇ ਖਰੀਦਣ ਲਈ ਦੁਕਾਨ ’ਤੇ ਆਏ। ਦੁਕਾਨ 'ਤੇ ਕੰਮ ਕਰਨ ਵਾਲੇ ਲੜਕੇ ਉਨ੍ਹਾਂ ਨੂੰ ਰੋਜ਼ਾਨਾ ਦੇ ਗਾਹਕ ਸਮਝ ਕੇ ਕੱਪੜੇ ਦਿਖਾਉਣ ਲੱਗੇ।
ਲੁਟੇਰਿਆਂ ਨੇ ਇੱਕ-ਇੱਕ ਕਰਕੇ ਸਾਰੇ ਕੱਪੜਿਆਂ ਦੀ ਪਰਖ ਵੀ ਕੀਤੀ। ਆਪਣੇ ਲਈ ਸਾਈਜ਼ ਮੁਤਾਬਕ ਕੱਪੜੇ ਚੁਣ ਕੇ ਕਾਊਂਟਰ 'ਤੇ ਪੈਕ ਕਰਨ ਲਈ ਦਿੱਤੇ। ਦੁਕਾਨਦਾਰ ਨੇ ਸਾਰਿਆਂ ਦੇ ਕੱਪੜਿਆਂ ਲਈ ਵੱਖ-ਵੱਖ ਬੈਗ ਵੀ ਬਣਵਾ ਕੇ ਕਰੀਬ 12 ਹਜ਼ਾਰ ਰੁਪਏ ਦਾ ਬਿੱਲ ਬਣਾ ਦਿੱਤਾ।
ਇਸ ਦੌਰਾਨ ਜਿਵੇਂ ਹੀ ਦੁਕਾਨ 'ਤੇ ਖੜ੍ਹੇ ਲੜਕਿਆਂ ਨੇ ਪੈਸਿਆਂ ਦੀ ਮੰਗ ਕੀਤੀ। ਇਸੇ ਦੌਰਾਨ ਚੌਥਾ ਲੁਟੇਰਾ ਦੁਕਾਨ ਅੰਦਰ ਦਾਖਲ ਹੋ ਗਿਆ ਤੇ ਪਿਸਤੌਲ ਕੱਢ ਲਿਆ ਤੇ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਸ ਮੌਕੇ ਉਨ੍ਹਾਂ ਨੇ ਮੁਲਾਜ਼ਮ ਦਾ ਮੋਬਾਇਲ ਖੋਹ ਲਿਆ ਤੇ ਗੱਲੇ ਚੋਂ ਪੈਸੇ ਵੀ ਕੱਢ ਲਏ।
ਘਟਨਾ ਤੋਂ ਬਾਅਦ ਦੁਕਾਨ ਮਾਲਕ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੁਕਾਨ ’ਤੇ ਕੰਮ ਕਰਨ ਵਾਲੇ ਲੜਕਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਛੇਤੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।