Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਵਿਦੇਸ਼ ਤੋਂ ਆਏ ਐਨਆਰਆਈ ਨੂੰ ਉੱਲੀ ਲੱਗੇ ਲੱਡੂਆਂ ਦੇ ਡੱਬਾ ਵੇਚ ਦਿੱਤਾ ਗਿਆ। ਅੰਮ੍ਰਿਤਸਰ ਤੋਂ ਵਾਪਸ ਜਾਂਦੇ ਫਲਾਈਟ ਦੇ ਦਿੱਲੀ ਲੈਂਡ ਹੋਣ ਤੋਂ ਬਾਅਦ ਜਦੋਂ ਉਸ ਨੇ ਡੱਬਾ ਖੋਲ੍ਹਿਆ ਤਾਂ ਉਸ 'ਚ ਉੱਲੀ ਲੱਗੇ ਲੱਡੂ ਸੀ। ਇਸ ਤੋਂ ਬਾਅਦ ਐਨਆਈਆਰ ਨੇ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੂੰ ਸ਼ਿਕਾਇਤ ਭੇਜੀ ਹੈ।


ਦਰਅਸਲ ਬੀਤੇ ਦਿਨੀਂ ਅਮਰੀਕਾ ਦੇ ਸੈਨ ਜੋਸ ਦੇ ਰਹਿਣ ਵਾਲੇ ਐਨਆਰਆਈ ਅੰਮ੍ਰਿਤਸਰ ਆਏ ਸਨ। ਅੰਮ੍ਰਿਤਸਰ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਮਸ਼ਹੂਰ ਮਿਠਾਈ ਦੀ ਦੁਕਾਨ ਬਾਬਾ ਟੀ ਸਟਾਲ ਤੋਂ ਲੱਡੂਆਂ ਦਾ ਡੱਬਾ ਖਰੀਦਿਆ। ਇਸ ਤੋਂ ਬਾਅਦ ਉਹ ਦਿੱਲੀ ਪਰਤ ਗਏ ਜਿੱਥੇ ਕੁਝ ਸਮਾਂ ਰੁਕੇ। ਇੱਥੇ ਉਨ੍ਹਾਂ ਖਾਣ ਲਈ ਮਠਿਆਈ ਦਾ ਡੱਬਾ ਖੋਲ੍ਹਿਆ, ਪਰ ਉਨ੍ਹਾਂ ਨੂੰ ਹੈਰਾਨੀ ਹੋਈ, ਮਠਿਆਈ ਦਾ ਡੱਬਾ ਉੱਲੀ ਨਾਲ ਭਰਿਆ ਹੋਇਆ ਸੀ।


ਇਸ ਦੇ ਨਾਲ ਹੀ ਉਨ੍ਹਾਂ ਨੇ ਉੱਲੀ ਲੱਗੇ ਲੱਡੂਆਂ ਦੇ ਡੱਬੇ ਦੀ ਤਸਵੀਰ ਕਲਿੱਕ ਕੀਤੀ। ਉਨ੍ਹਾਂ ਆਪਣੀ ਸ਼ਿਕਾਇਤ ਅੰਮ੍ਰਿਤਸਰ ਏਅਰਪੋਰਟ ਤੇ FSSAI ਨੂੰ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਕਰੀਬ 6 ਘੰਟੇ ਪਹਿਲਾਂ ਇਹ ਡੱਬਾ ਲੈ ਕੇ ਗਏ ਸੀ। 


ਐਨਆਰਆਈ ਦੀ ਸ਼ਿਕਾਇਤ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਕੋਲ ਵੀ ਪਹੁੰਚੀ ਹੈ। ਔਜਲਾ ਨੇ ਵੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਨਆਰਆਈ ਨਾਲ ਅਜਿਹਾ ਹੋ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਅਜਿਹੀ ਗਲਤੀ ਦੁਬਾਰਾ ਨਾ ਹੋਵੇ। ਇਸ ਨਾਲ ਦੇਸ਼ ਦਾ ਨਾਂ ਵਿਦੇਸ਼ਾਂ ਵਿੱਚ ਖਰਾਬ ਹੋਵੇਗਾ।


ਇਹ ਵੀ ਪੜ੍ਹੋ: ਪਿਆਰ ਦੇ ਚੱਕਰ 'ਚ ਟੱਪੀਆਂ ਸਰਹੱਦਾਂ! ਨੇਪਾਲ ਦੇ ਰਾਹ ਪ੍ਰੇਮੀ ਨੂੰ ਮਿਲਣ ਲਈ ਭਾਰਤ ਆਈ ਪਾਕਿਸਤਾਨੀ ਕੁੜੀ, BSF ਨੇ ਅਟਾਰੀ ਸਰਹੱਦ ਰਾਹੀਂ ਭੇਜੀ ਵਾਪਸ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।