Pannu Threatens Harm to CM Bhagwant Mann; ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੰਮ੍ਰਿਤਸਰ ਵਿੱਚ ਬੱਸ ਅੱਡੇ ਨੇੜੇ ਹਿੰਦੂ ਮੰਦਰ, ਜ਼ਿਲ੍ਹਾ ਅਦਾਲਤ ਪਰਿਸਰ ਅਤੇ ਖਾਲਸਾ ਕਾਲਜ ਦੀਆਂ ਕੰਧਾਂ 'ਤੇ "ਖਾਲਿਸਤਾਨ ਜਿੰਦਾਬਾਦ" ਦੇ ਨਾਅਰੇ ਲਿਖਣ ਦਾ ਦਾਅਵਾ ਕੀਤਾ ਗਿਆ ਹੈ। ਪੰਨੂ ਵੱਲੋਂ ਇਥੇ "SFJ ਰੈਫਰੈਂਡਮ ਜਿੰਦਾਬਾਦ – ਭਗਵੰਤ ਮਾਨ ਮੁਰਦਾਬਾਦ" ਵਰਗੇ ਭੜਕਾਊ ਨਾਅਰੇ ਲਿਖਵਾਏ ਗਏ ਹਨ।

SFJ ਵੱਲੋਂ ਜਾਰੀ ਇੱਕ ਐਡੀਟ ਕੀਤੇ ਗਏ ਵੀਡੀਓ ਵਿੱਚ ਇਹ ਨਾਅਰੇ ਸਾਫ਼ ਤੌਰ 'ਤੇ ਵੇਖੇ ਜਾ ਸਕਦੇ ਹਨ। ਇਸ ਸੰਗਠਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਤਿਰੰਗਾ ਲਹਿਰਾਉਣ ਦੀ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕਦਮ ਲੈਂਡ ਪੂਲਿੰਗ ਨੂੰ ਵਧਾਵਾ ਦੇਣ ਦੀ ਸਾਜ਼ਿਸ਼ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਰੀਦਕੋਟ ਵਿੱਚ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਹੈ।

 

ਪੰਨੂ ਨੇ ਆਪਣੇ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਸਾਨਾਂ ਨੂੰ ਲੈਂਡ ਪੂਲਿੰਗ ਦੇ ਖ਼ਿਲਾਫ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਵੀਡੀਓ ਵਿੱਚ ਚਾਰ ਮੁੱਖ ਗੱਲਾਂ ਕੀਤੀਆਂ ਹਨ– ਪਹਿਲੀ, 15 ਅਗਸਤ ਪੰਜਾਬ ਦੀ ਆਜ਼ਾਦੀ ਦਾ ਦਿਨ ਨਹੀਂ। ਉਸ ਨੇ ਅੱਗੇ ਕਿਹਾ-, ਅੱਜ ਖਾਲਿਸਤਾਨੀ ਸਮਰਥਕਾਂ ਨੇ ਬੱਸ ਅੱਡੇ ਨੇੜੇ ਹਿੰਦੂ ਮੰਦਰ ਤੇ ਜ਼ਿਲ੍ਹਾ ਕਚਹਿਰੀ ਦੀ ਕੰਧ 'ਤੇ "SFJ ਰੈਫਰੈਂਡਮ ਜਿੰਦਾਬਾਦ" ਅਤੇ "ਭਗਵੰਤ ਮਾਨ ਮੁਰਦਾਬਾਦ" ਲਿਖਵਾਏ ਹਨ।  ਉਸ ਨੇ ਦੋ ਮੰਦਰਾਂ ਨੂੰ 'ਬੇਇਨਸਾਫੀ ਦੇ ਥਾਂ' ਦੱਸਿਆ ਅਤੇ ਕਿਹਾ ਕਿ ਇਹ ਸਿੱਖਾਂ ਦੇ ਹੱਕ 'ਚ ਨਹੀਂ ਬੋਲਦੇ। ਚੌਥੀ ਗੱਲ ਵਿੱਚ ਪੰਨੂ ਨੇ ਹਿੰਦੂ ਸਮਾਜ, ਮੰਦਰਾਂ ਅਤੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ 15 ਅਗਸਤ ਨੂੰ ਯਾਦ ਰੱਖੋ ਅਤੇ ਜਿੱਥੇ ਵੀ ਆਮ ਆਦਮੀ ਪਾਰਟੀ ਤਿਰੰਗਾ ਲਹਿਰਾਏ, ਉੱਥੇ ਖਾਲਿਸਤਾਨ ਦਾ ਝੰਡਾ ਲਹਿਰਾਓ। ਉਹ ਕਹਿੰਦਾ ਹੈ ਕਿ ਜੇ ਹਿੰਦੂ ਖਾਲਿਸਤਾਨ ਦੇ ਹੱਕ 'ਚ ਨਹੀਂ ਬੋਲਦੇ, ਤਾਂ ਖਾਲਿਸਤਾਨ ਬਣਨ ਮਗਰੋਂ ਕਾਨੂੰਨੀ ਤੌਰ 'ਤੇ ਹਿਸਾਬ ਲਿਆ ਜਾਵੇਗਾ।

 

ਉਸ ਨੇ ਨੇ ਕਿਹਾ ਕਿ ਇਹ ਸੁਨੇਹਾ ਹਿੰਦੂਆਂ ਅਤੇ ਭਗਵੰਤ ਮਾਨ ਲਈ ਹੈ। ਉਸ ਨੇ ਕਿਹਾ ਕਿ 40 ਹਜ਼ਾਰ ਏਕੜ ਜ਼ਮੀਨ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ। 15 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਲੋਕ ਤਿਰੰਗਾ ਲਹਿਰਾ ਰਹੇ ਹਨ। ਜੇ ਜ਼ਮੀਨ ਬਚਾਉਣੀ ਹੈ ਤਾਂ ਜਿੱਥੇ ਵੀ ਇਹ ਤਿਰੰਗਾ ਲਹਿਰਾ ਰਹੇ ਹੋਣ, ਉਥੇ ਖਾਲਿਸਤਾਨੀ ਝੰਡਾ ਲਹਿਰਾਓ।

ਪੰਨੂ ਨੇ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ "ਬੇਅੰਤ ਸਿੰਘ ਨੂੰ ਯਾਦ ਰੱਖਿਆ ਜਾਏ। ਪਿਛਲੇ ਸਾਲ 15 ਅਗਸਤ ਨੂੰ ਭਗਵੰਤ ਮਾਨ ਬੁਲੇਟਪਰੂਫ਼ ਗਲਾਸ 'ਚ ਸੀ, ਪਰ ਇਸ ਵਾਰੀ ਉਹ ਫਰੀਦਕੋਟ 'ਚ ਨਿਸ਼ਾਨੇ 'ਤੇ ਹੋਵੇਗਾ।"