Amritsar News: ਅੰਮ੍ਰਿਤਸਰ ਦੇ ਰਣਜੀਤ ਐਵੇਨਿਊ (Ranjeet Avenue) ਵਿਖੇ ਸਥਿਤ ਸਮੋਕ ਐਂਡ ਬੀਅਰ ਰੈਸਟੋਰੈਂਟ (Somke and Beer Restaurant) ਵਿੱਚ ਬਿਨਾਂ ਲਾਇਸੈਂਸ ਤੋਂ ਗਾਹਕਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਹੁੱਕਾ ਪਰੋਸਣ ਦੇ ਮਾਮਲੇ ਵਿੱਚ ਰਣਜੀਤ ਐਵੇਨਿਊ ਥਾਣੇ ਦੀ ਪੁਲਿਸ ਨੇ ਰੈਸਟੋਰੈਂਟ 'ਤੇ ਛਾਪਾ (Raid) ਮਾਰਿਆ।

Continues below advertisement

ਰੈਸਟੋਰੈਂਟ ਮਾਲਕ ਨੂੰ ਵੀ ਕੀਤਾ ਗ੍ਰਿਫਤਾਰ

Continues below advertisement

ਇਸ ਦੇ ਨਾਲ ਹੀ ਰੈਸਟੋਰੈਂਟ ਮਾਲਕ ਅਮਿਤ ਧਵਨ ਅਤੇ ਬਲਾਇੰਡ ਟਾਈਗਰ ਦੇ ਮਾਲਕ ਨਿਤੀਸ਼ ਵਿਰੁੱਧ ਕੇਸ ਦਰਜ ਕਰਕੇ ਨਿਤੀਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੌਕੇ ਤੋਂ 3 ਹੁੱਕੇ ਵੀ ਬਰਾਮਦ ਕੀਤੇ।

ਇੱਕ ਹੋਰ ਕੀਤੀ ਗਈ ਛਾਪੇਮਾਰੀ

ਇਸੇ ਤਰ੍ਹਾਂ ਇੱਕ ਹੋਰ ਛਾਪੇਮਾਰੀ ਦੌਰਾਨ, ਪੁਲਿਸ ਨੇ ਡੀ ਬਲਾਕ ਵਿਖੇ ਸਥਿਤ ਵਾਈਬ ਕਲਚਰ ਦੇ ਮੈਨੇਜਰ ਨਰੇਸ਼ ਕੁਮਾਰ ਅਤੇ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੁੱਕਾ ਬਰਾਮਦ ਕੀਤਾ, ਜਦੋਂ ਕਿ ਰੈਸਟੋਰੈਂਟ ਮਾਲਕ ਸਾਹਿਲ ਕਾਲੀਆ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਫਿਲਹਾਲ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।