Punjab News: ਅੰਮ੍ਰਿਤਸਰ 'ਚ ਸ਼ਰਾਬੀ ਪੁਲਿਸ ਵਾਲੇ ਨੇ ਜ਼ਬਰਦਸਤ ਹੰਗਾਮਾ ਕੀਤਾ। ਉਸ ਨੇ ਪਹਿਲਾਂ ਦੁੱਧ ਦੇ ਪੈਕਟ ਚੋਰੀ ਕੀਤੇ ਤੇ ਫਿਰ ਸੜਕ 'ਤੇ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਤੇ ਲੋਕ ਪੁਲਿਸ ਖਿਲਾਫ ਆਪਣਾ ਗੁੱਸਾ ਕੱਢ ਰਹੇ ਹਨ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਕਬੂਲ ਪੁਰਾ ਇਲਾਕੇ 'ਚ ਸਵੇਰੇ ਜਦੋਂ ਦੁੱਧ ਸਪਲਾਈ ਕਰਨ ਵਾਲੀ ਗੱਡੀ ਪੁੱਜੀ ਤਾਂ ਇੱਕ ਪੁਲਿਸ ਮੁਲਾਜ਼ਮ ਗੱਡੀ 'ਚੋਂ 3 ਤੋਂ 4 ਦੁੱਧ ਦੇ ਪੈਕਟ ਚੋਰੀ ਕਰਕੇ ਭੱਜਣ ਲੱਗਿਆ ਪਰ ਕਰਮਚਾਰੀ ਸ਼ਰਾਬੀ ਸੀ ਤੇ ਭੱਜ ਨਾ ਸਕਿਆ ਅਤੇ ਉਥੇ ਹੀ ਡਿੱਗ ਗਿਆ, ਜਿਸ ਕਾਰਨ ਦੁੱਧ ਵੀ ਸੜਕਾਂ 'ਤੇ ਡੁੱਲ੍ਹ ਗਿਆ।
ਇਸ ਤੋਂ ਬਾਅਦ ਦੁੱਧ ਸਪਲਾਈ ਕਰਨ ਵਾਲਿਆਂ ਨੇ ਉਸ ਨੂੰ ਫੜ ਲਿਆ ਪਰ ਪੁਲਿਸ ਮੁਲਾਜ਼ਮ ਦੀ ਉਨ੍ਹਾਂ ਨਾਲ ਹੱਥੋਪਾਈ ਵੀ ਹੋ ਗਈ। ਮੁਲਾਜ਼ਮ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਜਾਂਦੇ ਸਮੇਂ ਮੁਲਾਜ਼ਮ ਨੇ ਸੜਕ 'ਤੇ ਖੜ੍ਹੀ ਇਕ ਕਾਰ 'ਤੇ ਪੱਥਰ ਸੁੱਟ ਕੇ ਉਸ ਦਾ ਸ਼ੀਸ਼ਾ ਤੋੜ ਦਿੱਤਾ।
ਉਹ ਆਪਣੀ ਪੱਗ ਵੀ ਉਥੇ ਹੀ ਛੱਡ ਕੇ ਚਲਾ ਗਿਆ। ਹੁਣ ਪੁਲਿਸ ਵਾਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਲੋਕ ਕਹਿ ਰਹੇ ਹਨ ਕਿ ਜਦੋਂ ਪੁਲਿਸ ਹੀ ਚੋਰ ਹੈ ਤਾਂ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗੀ। ਫਿਲਹਾਲ ਇਸ ਮਾਮਲੇ 'ਚ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਨਾ ਹੀ ਪੁਲਸ ਮੁਲਾਜ਼ਮ ਦੀ ਪਛਾਣ ਜ਼ਾਹਰ ਕੀਤੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ