Amritsar News: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ। ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਹਰੀਪੁਰਾ ਦੇ ਨਿਵਾਸੀ ਫਤਾਹਪੁਰ ਜੇਲ੍ਹ 'ਚ ਬੰਦ ਇਕ ਹਵਾਲਾਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਾਹੁਲ ਉਰਫ ਰੌਲਾ ਪੁੱਤਰ ਵਿਜੇ ਨਿਵਾਸੀ ਹਰੀਪੁਰਾ ਦੇ ਰੂਪ 'ਚ ਹੋਈ ਹੈ। ਉਸਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਜੇਲ੍ਹ ਦੇ ਸਾਹਮਣੇ ਫਤਾਹਪੁਰ ਚੌਕਂ ਵਿੱਚ ਤਕਰੀਬਨ 2 ਘੰਟੇ ਤੱਕ ਧਰਨਾ ਲਗਾਕੇ ਜੇਲ੍ਹ ਦੇ ਡਿਪਟੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।



ਪਰਿਵਾਰ ਨੇ ਕੀਤਾ ਹੰਗਾਮਾ 


ਜੇਲ੍ਹ 'ਚੋਂ ਬਾਹਰ ਆਈ ਹਵਾਲਾਤੀਆਂ ਦੀ ਭਰੀ ਬੱਸ ਨੂੰ ਵੀ ਰੋਕ ਕੇ ਪਰਿਵਾਰ ਨੇ ਹੰਗਾਮਾ ਕੀਤਾ। ਮ੍ਰਿਤਕ ਦੀ ਮਾਂ ਅਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਰਾਹੁਲ ਕਈ ਦਿਨਾਂ ਤੋਂ ਅੰਮ੍ਰਿਤਸਰ ਦੀ ਫ਼ਤਾਹਪੁਰ ਜੇਲ੍ਹ 'ਚ ਬੰਦ ਸੀ। ਪੁਲਿਸ ਵੱਲੋਂ ਉਸਨੂੰ ਬੀਤੇ ਸ਼ਨੀਵਾਰ ਦੀ ਰਾਤ ਸਿਵਲ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਸੀ।


ਪਰਿਵਾਰ ਨੇ ਜੇਲ੍ਹ ਡਿਪਟੀ ਸੁਪਰਡੈਂਟ 'ਤੇ ਲਗਾਏ ਕਈ ਗੰਭੀਰ ਇਲਜ਼ਾਮ


ਮ੍ਰਿਤਕ ਰਾਹੁਲ ਨੇ ਸਾਨੂੰ ਦੱਸਿਆ ਸੀ ਕਿ ਫਤਾਹਪੁਰ ਜੇਲ੍ਹ ਦੇ ਡਿਪਟੀ ਨੇ ਕੁਝ ਦਿਨ ਪਹਿਲਾਂ ਉਸ ਨੂੰ ਨਗਨ ਕਰਕੇ ਬਹੁਤ ਮਾਰਿਆ ਸੀ ਅਤੇ ਉਸ ਕੋਲੋਂ 7 ਲੱਖ ਰੁਪਏ ਮੰਗਦੇ ਸੀ। ਪਰਿਵਾਰਿਕ ਮੈਂਬਰਾਂ ਨੇ ਜੇਲ ਦੇ ਡਿਪਟੀ ਉੱਪਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬੁਰੀ ਤਰ੍ਹਾਂ ਨਾਲ ਹੋਈ ਮਾਰ ਕੁਟਾਈ ਦੇ ਕਾਰਨ ਹੀ ਸ਼ਨੀਵਾਰ ਦੀ ਰਾਤ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ ਹੈ। ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਉਹਨਾਂ ਨੂੰ ਦਿੱਤੀ ਜਾਵੇ।



ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੇਲ੍ਹ ਅੰਦਰ ਨਜ਼ਰਬੰਦ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ 'ਤੇ ਮਾਮਲੇ ਦਰਜ ਸਨ। ਇਸੇ ਲੜੀ ਤਹਿਤ ਮ੍ਰਿਤਕ ਅੰਮ੍ਰਿਤਸਰ ਦੀ ਜੇਲ੍ਹ ਅੰਦਰ ਨਜ਼ਰਬੰਦ ਸੀ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਾ ਭਰੋਸਾ ਦਿੰਦੇ ਹੋਏ ਜੁਡੀਸ਼ੀਅਲ ਇਨਕੁਇਰੀ ਖੋਲਣ ਦਾ ਭਰੋਸਾ ਦੇ ਕੇ ਧਰਨਾ ਕਰਵਾਇਆ ਖਤਮ ਕਰਵਾਇਆ ਗਿਆ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।