Protest against MLA : ਰੂਪਨਗਰ ਵਿਧਾਇਕ ਵੱਲੋਂ ਤਹਿਸੀਲ ਦਫਤਰ ਵਿੱਚ ਚੈਂਕਿੰਗ ਕਰਨ ਅਤੇ ਸੋ਼ਸ਼ਲ ਮੀਡੀਆ ਤੇ ਆਨ ਲਾਇਨ ਹੋ ਕੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਦੇ ਵਿਰੋਧ ਵਿੱਚ ਅੱਜ ਵੀ ਜਿਲ੍ਹਾ ਫਾਜ਼ਿਲਕਾ ਦੇ ਸਮੂਹ ਡੀ.ਸੀ. ਦਫਤਰ ਕਾਮੇ ਹੜਤਾਲ ਤੇ ਹਨ। ਬੀਤੇ ਦਿਨ ਵੀ ਇਹਨਾਂ ਮੁਲਾਜ਼ਮਾਂ ਦਾ ਰੋਸ ਵਿਧਾਇਕ ਦਿਨੇਸ਼ ਚੱਢਾ ਪ੍ਰਤੀ ਦੇਖਣ ਨੂੰ ਮਿਲੀਆ ਸੀ।ਵਿਧਾਇਕ ਦਿਨੇਸ਼ ਚੱਢਾ ਖਿਲਾਫ਼ ਜੰਮ ਕੇ ਨਾਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਡੀ.ਸੀ. ਦਫਤਰ ਕਰਮਚਾਰੀਆਂ ਦੇ ਨਾਲ ਨਾਲ, ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰ ਦਫਤਰਾਂ ਦੇ ਕਰਮਾਰੀਆਂ ਨੇ ਵੀ ਹਿੱਸਾ ਲਿਆ। ਕਰਮਚਾਰੀਆਂ ਦੀ ਹੜਤਾਲ ਦੇ ਚੱਲਦਿਆਂ ਦੂਰ ਦਰਾਡੇ ਤੋਂ ਆਪਣਾ ਕੰਮ ਕਰਵਾਉਣ ਆਏ ਵਿਅਕਤੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪਿਆ।


 ਜਾਣਕਾਰੀ ਦਿੰਦੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਨਿਲ ਕੁਮਾਰ, ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਦਫਤਰਾਂ ਵਿੱਚ ਰਾਜਨੀਤੀ ਕਿਸੇ ਵੀ ਸੂਰਤ 'ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਰਾਜ ਨੇਤਾ ਸੁਰਖੀਆਂ ਵਿੱਚ ਆਉਣ ਲਈ ਸਰਕਾਰੀ ਦਫਤਰਾਂ ਵਿੱਚ ਆ ਕੇ ਆਨ ਲਾਇਨ ਹੋ ਜਾਂਦੇ ਹਨ ਅਤੇ ਕਰਮਚਾਰੀਆਂ ਨੂੰ ਪਰੇਸ਼ਾਨ ਕਰਦੇ ਹਨ। 


ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਕਰਮਚਾਰੀਆਂ ਕੋਲ ਪਹਿਲਾਂ ਵੀ ਦਫ਼ਤਰੀ ਕੰਮ ਜ਼ਿਆਦਾ ਹੈ ਅਤੇ ਦਫ਼ਤਰੀ ਕੰਮ ਦੇ ਨਾਲ ਨਾਲ ਉਨ੍ਹਾ ਪਾਸ ਫਿਲਡ ਦਾ ਵੀ ਕੰਮ ਹੁੰਦਾ ਹੈ ਅਤੇ ਹੁਣ ਕਰਮਚਾਰੀ ਹੜ੍ਹਾ ਵਿੱਚ ਦਿਨ ਰਾਤ ਆਪਣੀ ਡਿਊਟੀ ਕਰ ਰਹੇ ਹਨ।


 ਬਿਨ੍ਹਾਂ ਤਫਤੀਸ਼ ਕੀਤੇ ਹੀ ਫਿਲਡ ਵਿੱਚ ਗਏ ਕਰਮਚਾਰੀਆਂ ਨੂੰ ਵੀ ਰਾਜਨੇਤਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਬਿਨ੍ਹਾਂ ਸਬੂਤਾਂ ਦੇ ਹੀ ਕਰਮਚਾਰੀਆਂ ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਉਂਦੇ ਹਨ।  ਉਨ੍ਹਾ ਦੱਸਿਆ ਕਿ ਹਲਕਾ ਰੂਪਨਗਰ ਦੇ ਵਿਧਾਇਕ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੂਪ ਨਗਰ ਵਿਧਾਇਕ ਨੇ ਬਿਨ੍ਹਾਂ ਸਬੂਤਾਂ ਦੇ ਸਾਡੇ ਕਰਮਚਾਰੀਆਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਹੈ ਅਤੇ  ਦਫਤਰੀ ਰਿਕਾਰਡ ਆਪਣੇ ਦਫਤਰ ਵਿੱਚ ਮੰਗਵਾ ਕੇ ਆਪਣੀ ਪਾਵਰਾਂ ਦਾ ਗਲਤ ਇਸਤੇਮਾਲ ਕੀਤਾ ਹੈ।


ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਉਨ੍ਹਾ ਦੱਸਿਆ ਕਿ ਇਸ ਗਲ ਨੂੰ ਲੈ ਕੇ ਸੂਬਾ ਭਰ ਦੇ ਕਰਮਚਾਰੀ ਰੋਸ਼ ਵਿੱਚ ਹਨ ਜਦੋਂ ਤੱਕ ਰੂਪ ਨਗਰ ਦੇ ਵਿਧਾਇਕ ਮਾਫੀ ਨਹੀਂ ਮੰਗਦੇ ਉਦੋਂ ਤੱਕ ਯੂਨੀਅਨ ਦਾ ਰੋਸ਼ ਜਾਰੀ ਰਹੇਗਾ।