Amritsar News: ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋੰ ਅੱਜ ਦਿੱਤੇ ਜਾ ਰਹੇ ਧਰਨਿਆ 'ਚ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਪ੍ਰਦਰਸ਼ਨ ਦੌਰਾਨ ਜਿਲਾ ਪ੍ਰਸ਼ਾਸ਼ਨ ਨਾਲ ਨਰਮੀ ਨਾਲ ਚੱਲ ਰਹੇ ਕਿਸਾਨਾਂ ਨੇ ਹੁਣ ਸ਼ਾਮ ਹੁੰਦੇ ਹੁੰਦੇ ਸ਼ਖਤ ਰੁਖ ਅਖਤਿਆਰ ਕਰ ਲਿਆ ਹੈ ਤੇ ਭੰਡਾਰੀ ਪੁਲ ਨੂੰ ਚੁਫੇਰਿਓਂ ਜਾਮ ਕਰਕੇ ਟ੍ਰੈਫਿਕ ਪੂਰੀ ਤਰਾਂ ਬੰਦ ਕਰ ਦਿੱਤੀ ਹੈ।


ਪਹਿਲਾਂ ਕਿਸਾਨਾਂ ਨੇ ਸੰਗਰਾਦ ਦੇ ਮੱਦੇਨਜਰ ਸੰਗਤਾਂ ਦਾ ਧਿਆਨ ਰੱਖਦੇ ਕੁਝ ਰਸਤੇ ਖੋਲੇ ਸਨ ਪਰ ਜਿਵੇੰ ਹੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਕਿਸਾਨਾਂ ਨੇ ਕ੍ਰਿਸਟਲ ਚੌਕ ਵਾਲੇ ਪਾਸਿਓ, ਹਾਲ ਗੇਟ, ਰਾਮਬਾਗ, ਰੇਲਵੇ ਸਟੇਸ਼ਨ ਤੇ ਅੇੈਲੀਵੇਟਡ ਰੋਡ 'ਤੇ ਆਉਣ ਵਾਲੀ ਸਾਰੀ ਟ੍ਰੈਫਿਕ ਟਰਾਲੀਆਂ ਲਾ ਕੇ ਬੰਦ ਕਰ ਦਿੱਤੀ। ਹੁਣ ਜਿਲਾ ਪ੍ਰਸ਼ਾਸ਼ਨ ਦੇ ਅਧਿਕਾਰੀ ਜਗਜੀਤ ਸਿੰਘ ਡੱਲੇਵਾਲ ਨਾਲ ਮੀਟਿੰਗ ਕਰ ਰਹੇ ਹਨ ਤੇ ਖਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!