BSF Patrolling : ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਅਤੇ ਇਸ ਸਰਦੀ ਦੇ ਵਿਚਕਾਰ ਅਟਾਰੀ-ਵਾਹਗਾ ਬਾਰਡਰ ਤੋਂ ਬੀਐੱਸਐੱਫ ਮਹਿਲਾ ਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਅਟਾਰੀ-ਵਾਹਗਾ ਸਰਹੱਦ 'ਤੇ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਵਿਚਕਾਰ ਬੀਐੱਸਐੱਫ ਦੀਆਂ ਮਹਿਲਾ ਜਵਾਨ ਅੰਤਰਰਾਸ਼ਟਰੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ 'ਤੇ ਲਗਾਤਾਰ ਗਸ਼ਤ ਕਰ ਰਹੀ ਹੈ।

ਹਨੇਰੀ ਹੋਵੇ ਜਾਂ ਤੂਫ਼ਾਨ ਸਾਨੂੰ ਹਰ ਹਾਲਤ ਵਿੱਚ ਖੜੇ ਰਹਿਣਾ ਪੈਂਦਾ 

ਕੜਾਕੇ ਦੀ ਸਰਦੀ ਵਿੱਚ ਅਟਾਰੀ-ਵਾਹਗਾ ਸਰਹੱਦ ’ਤੇ ਗਸ਼ਤ ਕਰ ਰਹੀ ਇੱਕ ਮਹਿਲਾ ਸਿਪਾਹੀ ਨੇ ਦੱਸਿਆ ਕਿ ਸਾਨੂੰ ਇਸ ਲਈ ਭਰਤੀ ਕੀਤਾ ਗਿਆ ਹੈ ਕਿਉਂਕਿ ਸਾਨੂੰ ਹਰ ਹਾਲਤ ਵਿੱਚ ਖੜ੍ਹਨਾ ਪੈਂਦਾ ਹੈ ਭਾਵੇਂ ਹਨੇਰੀ  ਹੋਵੇ ਜਾਂ ਤੂਫ਼ਾਨ ਤਾਂ ਜੋ ਦੇਸ਼ ਵਾਸੀ ਆਰਾਮ ਨਾਲ ਸੌਂ ਸਕਣ, ਇੱਥੇ ਬਹੁਤ ਧੁੰਦ ਹੈ ਪਰ ਅਸੀਂ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਾਂ।





ਵਧਦੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ


ਤੁਹਾਨੂੰ ਦੱਸ ਦੇਈਏ ਕਿ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਹੀ ਪੰਜਾਬ ਵਿੱਚ ਠੰਡ ਵਧ ਗਈ ਹੈ ਅਤੇ ਹੁਣ ਕਈ ਇਲਾਕਿਆਂ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਸਵੇਰੇ ਬਹੁਤ ਹੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਅਤੇ ਹੁਣ ਸ਼ਾਮ ਤੋਂ ਬਾਅਦ ਵੀ ਇਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਸਰਦੀ ਦੇ ਮੌਸਮ 'ਚ ਵਧ ਰਹੀ ਧੁੰਦ ਕਾਰਨ ਆਵਾਜਾਈ ਦੀ ਰਫਤਾਰ ਵੀ ਘੱਟ ਗਈ ਹੈ ਅਤੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਠੰਡ ਦੇ ਮੱਦੇਨਜ਼ਰ ਇਹ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ।

ਦਿਨ ਵੇਲੇ ਸੀਤ ਲਹਿਰ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਦਿਨ ਵੇਲੇ ਠੰਢ ਵਧਣ ਦੀ ਸੰਭਾਵਨਾ ਹੈ ਪਰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਆਈਐਮਡੀ ਦੇ ਅਨੁਸਾਰ ਦਸੰਬਰ 2020 ਵਿੱਚ 8.4 ਮਿਲੀਮੀਟਰ ਅਤੇ ਦਸੰਬਰ 2021 ਵਿੱਚ 11 ਮਿਲੀਮੀਟਰ ਮੀਂਹ ਪਿਆ ਹੈ ਅਤੇ 2023 ਵਿੱਚ 10 ਦਿਨ ਬਾਕੀ ਹਨ। ਜਦੋਂ ਕਿ ਦਸੰਬਰ 2021 ਵਿਚ ਤਾਪਮਾਨ 23 ਤੋਂ 25 ਡਿਗਰੀ ਦੇ ਵਿਚਕਾਰ ਸੀ ਅਤੇ ਇਸ ਸਾਲ ਦਸੰਬਰ ਦੇ ਮੱਧ ਵਿਚ ਤਾਪਮਾਨ 25 ਤੋਂ 27 ਡਿਗਰੀ ਦੇ ਵਿਚਕਾਰ ਰਿਹਾ ਹੈ, ਜਦੋਂ ਕਿ ਸ਼ਾਮ ਦਾ ਤਾਪਮਾਨ 18 ਤੋਂ 19 ਡਿਗਰੀ ਦੇ ਵਿਚਕਾਰ ਰਿਹਾ ਹੈ।