ਅੰਮ੍ਰਿਤਸਰ: ਕਰੋਨਾ ਦੇ ਨਵੇਂ ਵੇੈਰੀਐਂਟ ਜੈਐਨ 1 ਨੂੰ ਲੈ ਕੇ ਡਾਇਰੈਕਟਰ ਸਿਹਤ ਸੇਵਾਵਾ ਪੰਜਾਬ ਵਲੋਂ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਭੀੜਭਾੜ ਵਾਲੇ ਇਲਾਕਿਆਂ - ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੌਰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਕਰਨ ਬਾਰੇ ਹਿਦਾਇਤ ਜਾਰੀ ਕੀਤੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਅੰਮ੍ਰਿਤਸਰ ਅਤੇ ਐਸਐਮਓ ਸਿਵਲ ਹਸਪਤਾਲ ਡਾ. ਮਦਨ ਮੋਹਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਡਾਇਰੈਕਟਰ ਵਲੋ ਅਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਜਨਤਕ ਥਾਵਾਂ ਉੱਤੇ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਹੈ।
ਇਹ ਵੀ ਪੜ੍ਹੋ: Moga news: ਖਾਕੀ ਤੋਂ ਵੀ ਨਹੀਂ ਡਰਦੇ ਲੁਟੇਰੇ! ਪੁਲਿਸ ਵਾਲੇ ਨੂੰ ਹੀ ਬਣਾਇਆ ਸ਼ਿਕਾਰ, ਵਾਰਦਾਤ ਨੂੰ ਇੰਝ ਦਿੱਤਾ ਅੰਜਾਮ, ਪੜ੍ਹੋ ਪੂਰੀ ਖ਼ਬਰ
ਇਸ ਦੇ ਨਾਲ ਹੀ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਬਾਰੇ ਵੀ ਹਿਦਾਇਤ ਦਿੰਦਿਆ ਆਖਿਆ ਹੈ ਕਿ ਜੇਕਰ ਸਿਹਤ ਪੱਖੋਂ ਤੁਹਾਨੂੰ ਹਲਕਾ ਬੁਖਾਰ ਵੀ ਆਵੇ ਤਾਂ ਤੁਸੀ ਉਸ ਨੂੰ ਹਲਕੇ ਵਿਚ ਨਹੀਂ ਲੈਣਾ ਕਿਉਂਕਿ ਕੋਰੋਨਾ ਦਾ ਨਵਾਂ ਵੇੈਰੀਐਂਟ ਜੈਐਨ 1 ਆਪਣੇ ਪੈਰ ਪਸਾਰ ਰਿਹਾ ਹੈ।
ਪਰ ਸ਼ੁਕਰ ਹੈ ਅਜੇ ਅੰਮ੍ਰਿਤਸਰ ਵਿਚ ਅਜਿਹਾ ਕੋਈ ਕੇਸ ਸਾਹਮਣੇ ਨਹੀ ਆਇਆ ਹੈ ਪਰ ਫਿਰ ਵੀ ਲੋਕਾ ਨੂੰ ਸਮਾਂ ਰਹਿੰਦੇ ਸੁਚੇਤ ਰਹਿਣ ਦੀ ਲੋੜ ਹੈ ਬਾਕੀ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਸਵਾਇਨ ਫਲੂ ਅਤੇ ਹੋਰ ਲੱਛਣਾਂ ਸੰਬਧੀ ਤਿਆਰੀਆਂ ਮੁਕੰਮਲ ਕਰਕੇ ਵਾਰਡ ਵਿਚ ਬੈਡ ਲਗਾਏ ਗਏ ਹਨ ਅਤੇ ਲੋਕ ਪ੍ਰੇਸ਼ਾਨੀ ਮੌਕੇ ਇੱਥੇ ਸਿਹਤ ਸੇਵਾਵਾਂ ਦਾ ਲਾਭ ਚੁੱਕ ਸਕਦੇ ਹਨ।
ਇਹ ਵੀ ਪੜ੍ਹੋ: Shaheedi Sabha: ਸ਼ਹੀਦੀ ਜੋੜ ਮੇਲ ਲਈ CM ਭਗਵੰਤ ਮਾਨ ਦਾ ਵੱਡਾ ਐਲਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।