Amritsar News: ਅੰਮ੍ਰਿਤਸਰ ਪੁਲਿਸ ( Amritsar Police) ਨੇ ਸ਼ਹਿਰ ਵਿੱਚ ਖੇਡੇ ਜਾ ਰਹੇ ਜੂਏ 'ਤੇ ਵੱਡਾ ਐਕਸ਼ਨ ਕੀਤਾ ਹੈ। ਪੁਲਿਸ ਨੇ ਇੱਕ ਫਾਰਮ ਹਾਊਸ ਤੋਂ ਜੂਆ ਖੇਡਦੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ 41 ਲੱਖ 76 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਜੂਆ ਖੇਡਣ ਲਈ ਵੱਖ-ਵੱਖ ਸ਼ਹਿਰਾਂ ਤੇ ਜ਼ਿਲ੍ਹਿਆਂ ਤੋਂ ਲੋਕ ਪੁੱਜੇ ਹੋਏ ਸੀ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਤੇ ਥਾਣਾ ਕੈਨਟੋਨਮੈਂਟ ਦੇ ਮੁਖੀ ਇੰਸਪੈਕਟਰ ਸੁਖਇੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਨੇ ਗੁਪਤ ਸੂਚਨਾ ’ਤੇ ਯੋਜਨਾਬੰਦੀ ਕਰ ਕੇ ਆਰਬੀ ਸਟੇਟ ਲੁਹਾਰਕਾ ਰੋਡ ਵਿੱਚ ਇੱਕ ਫਾਰਮ ਹਾਊਸ ’ਤੇ ਛਾਪਾ ਮਾਰਿਆ ਜਿੱਥੇ ਉਸ ਵੇਲੇ ਜੂਆ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਜੂਆ ਖੇਡਣ ਵਾਸਤੇ ਵੱਖ-ਵੱਖ ਸ਼ਹਿਰਾਂ ਤੇ ਜ਼ਿਲ੍ਹਿਆਂ ਤੋਂ ਵਿਅਕਤੀ ਪੁੱਜੇ ਹੋਏ ਸਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ, ਬਟਾਲਾ ਤੇ ਲੁਧਿਆਣਾ ਦੇ ਲੋਕ ਸ਼ਾਮਲ ਹਨ। ਗ੍ਰਿਫ਼ਤਾਰ ਵਿਅਕਤੀਆਂ ਕੋਲੋਂ 41 ਲੱਖ 76 ਹਜ਼ਾਰ ਰੁਪਏ, ਤਾਸ਼ਾਂ ਤੇ ਕੈਸ਼ ਕਾਊਂਟਿੰਗ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ।
ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਥਾਣਾ ਕੈਨਟੋਨਮੈਂਟ ਵਿੱਚ ਗੈਂਬਲਿੰਗ ਐਕਟ ਹੇਠ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖਤ ਵਿਜੇ ਹੰਡਾ, ਸ਼ਿਵਮ ਅਰੋੜਾ, ਸੁਹੇਲ, ਸਾਹਿਲ, ਲਵਿਸ਼, ਅਮਿਤ ਕੁਮਾਰ, ਸੁਨੀਲ ਕੁਮਾਰ, ਅਮਿਤ ਬਜਾਜ, ਅਜੇ ਕੁਮਾਰ, ਹਰਜੋਤ ਸਿੰਘ , ਸਨੀ, ਅਮਿਤ ਅਗਰਵਾਲ, ਜੱਗਾ ਸਿੰਘ, ਗਗਨਦੀਪ ਸਿੰਘ, ਵਰਿੰਦਰ ਸਿੰਘ, ਸ਼ੇਰ ਸਿੰਘ, ਸੰਜੀਵ, ਰਾਹੁਲ ਕੰਡਾ ਤੇ ਨਿਤਨਿ ਚੋਪੜਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Guru Nanak Jayanti 2023: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕਦੋਂ? ਜਾਣੋ ਤਾਰੀਖ, ਇਤਿਹਾਸ ਤੇ ਉਪਦੇਸ਼
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਵਿਅਕਤੀ ਨੇ ਮਗਰਮੱਛ ਦੇ ਜਬਾੜੇ ਵਿੱਚ ਪਾਇਆ ਸਿਰ, ਫਿਰ ਜੋ ਹੋਇਆ ਉਹ ਦੇਖ ਕੰਬ ਜਾਵੇਗੀ ਰੂਹ- VIDEO