ਪਰਮਜੀਤ ਸਿੰਘ


ਚੰਡੀਗੜ੍ਹ/ਅੰਮ੍ਰਿਤਸਰ: ਭਾਰਤ ਵਿੱਚ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ।ਉਨ੍ਹਾਂ ਨੂੰ ਆਪਣੀ ਹੀ ਜ਼ਮੀਨ 'ਤੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਇਹ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝਬਰ ਨੇ ਦਿੱਤੇ ਹਨ।ਉਨ੍ਹਾਂ ਭਾਰਤ ਸਰਕਾਰ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸਰਕਾਰ ਸਿੱਖਾਂ ਨਾਲ ਲਗਾਤਾਰ ਧੋਖੇ ਕਰਦੀ ਆ ਰਹੀ ਹੈ।


ਅੱਜ ਤੇਜਾ ਸਿੰਘ ਸਮੂੰਦਰੀ ਹਾਲ ਵਿੱਚ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਸਿੱਖ ਲੀਡਰਸ਼ਿਪ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਦੇ ਨਾਲ ਰਹਿਣਾ ਹੈ ਜਾਂ 'ਭਾਂਡੇ ਵੱਖ ਕਰਨੇ ਹਨ'।ਝਬਰ ਨੇ ਅਗੇ ਕਿਹਾ ਕਿ ਭਾਰਤ ਵਿੱਚ ਲਗਾਤਾਰ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਸਲਾਹ ਦਿੱਤੀ ਕਿ ਦੀਵਾਨ ਹਾਲ ਮੰਜੀ ਸਾਹਿਬ ਤੋਂ ਹਰ ਰੋਜ਼ ਕਥਾ ਦੌਰਾਨ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਦੇ ਖਿਲਾਫ਼ ਬੋਲਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲਗ ਸਕੇ ਕਿ ਸਿੱਖ ਕੌਮ ਨਾਲ ਕੀ ਕੁੱਝ ਹੋ ਰਿਹਾ ਹੈ।


ਉਨ੍ਹਾ ਕਿਹਾ ਕਿ ਸਾਡੇ ਜਿੰਨੇ ਵੀ ਗੁਰੂ ਘਰ ਦੇ ਗ੍ਰੰਥੀ ਸਿੰਘ, ਰਾਗੀ-ਢਾਡੀ, ਕਥਾ ਵਾਚਕ, ਪ੍ਰਚਾਰਕ ਜਾਂ ਮੈਂਬਰ ਨੇ ਉਹ ਹਰ ਸਮਾਗਮ ਦੌਰਾਨ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਗੱਲ ਕਰਨ ਅਤੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਉਣ।


 





ਝਬਰ ਨੇ ਕਿਹਾ ਕਿ ਜੇ ਅਸੀਂ ਕਿਸੇ ਲਈ ਅਜ਼ਾਦੀ ਦੀ ਲੜਾਈ ਲੜ੍ਹ ਸਕਦੇ ਹਾਂ ਤਾਂ ਫੇਰ ਆਪਣੀ ਅਜ਼ਾਦੀ ਲੈਣੀ ਸਾਡੇ ਲਈ ਕੋਈ ਔਖੀ ਗੱਲ ਨਹੀਂ ਹੈ।ਭਾਰਤ ਸਰਕਾਰ ਨੂੰ ਘੇਰਦੇ ਹੋਏ ਝਬਰ ਨੇ ਕਿਹਾ ਕਿ ਸਿੱਖਾਂ ਦਾ ਵੱਡਾ ਆਗੂ ਸਾਡਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਰ-ਬਾਰ ਦੇਸ਼ ਦੇ ਵੱਖ-ਵੱਖ ਆਗੂਆਂ ਕੋਲੋਂ ਸਮਾਂ ਮੰਗ ਰਿਹਾ ਹੈ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ।ਜਦ ਕੋਈ ਕਿਸੇ ਦੀ ਗੱਲ ਨਾ ਸੁਨਣਾ ਚਾਹੁੰਦਾ ਹੋਵੇ ਤਾਂ ਖੁੱਲ੍ਹ ਕੇ ਕਹਿ ਦੇਣਾ ਚਾਹੀਦਾ ਹੈ ਕਿ ਸਾਡੇ ਭਾਂਡੇ ਵੰਡ ਦਿਓ।


ਭਾਰਤ ਸਰਕਾਰ ਹੀ ਨਹੀਂ ਝਬਰ ਨੇ ਸਿੱਖ ਜਥੇਬੰਦੀਆਂ 'ਤੇ ਵਰ੍ਹਦੇ ਹੋਏ ਕਿਹਾ ਕਿ, ਸਾਡੀਆਂ ਧਾਰਮਿਕ ਜਥੇਬੰਦੀਆਂ ਗੁਲਾਮੀ ਕਬੂਲੀ ਬੈਠੀਆਂ ਹਨ ਤੇ ਇੰਨੇ ਵੱਡੇ ਮਾਮਲੇ 'ਤੇ ਖਾਮੋਸ਼ ਹਨ।ਅਸੀਂ ਗੁਲਾਮੀ ਕਬੂਲ ਨਹੀਂ ਕਰਨੀ।ਇਸ ਲਈ ਹੁਣ ਭਾਂਡੇ ਵੰਡਣ ਦਾ ਸਮਾਂ ਆ ਗਿਆ ਹੈ।


 


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: