Amritsar News: ਮਾਹੌਲ ਖਰਾਬ ਹੋਣ ਤੋਂ ਬਾਅਦ ਅੰਮ੍ਰਿਤਸਰ ਵਿਚ ਬਲੈਕਆਊਟ ਦਾ ਐਲਾਨ ਕਰ ਦਿੱਤਾ ਗਿਆ। ਇਸ ਮਗਰੋਂ ਅਚਾਨਕ ਹੀ ਅੰਮ੍ਰਿਤਸਰ ਵਿਚ ਧਮਾਕਿਆਂ ਦੀਆਂ ਖਬਰਾਂ ਵਾਇਰਲ ਹੋਣ ਲੱਗੀਆਂ। ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸੇ ਵਿਚਾਲੇ ਹੁਣ ਅੰਮ੍ਰਿਤਸਰ ਦੇ ਡੀਸੀ ਦਾ ਬਿਆਨ ਸਾਹਮਣੇ ਆ ਗਿਆ ਹੈ।

ਅੰਮ੍ਰਿਤਸਰ ਡੀਸੀ ਨੇ ਇਸ ਦੌਰਾਨ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ 'ਕੁਝ ਸੁਨੇਹੇ ਡੀਸੀ ਅੰਮ੍ਰਿਤਸਰ ਨਾਲ ਸਬੰਧਤ ਦੱਸ ਕੇ ਪ੍ਰਸਾਰਿਤ ਕੀਤੇ ਜਾ ਰਹੇ ਹਨ। ਕਿਰਪਾ ਕਰਕੇ ਅਜਿਹੇ ਕਿਸੇ ਵੀ ਫੇਕ ਸੁਨੇਹੇ 'ਤੇ ਵਿਸ਼ਵਾਸ ਨਾ ਕਰੋ, ਕਿਰਪਾ ਕਰਕੇ ਪੁਸ਼ਟੀ ਕਰੋ ਕਿ ਕੀ ਅਸੀਂ ਇਸਨੂੰ ਟਵੀਟ ਕੀਤਾ ਹੈ ਜਾਂ ਹੇਠਾਂ ਦਿੱਤੇ ਸਾਡੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਪਾਇਆ ਹੈ@dc_amritsar X 'ਤੇ@amritsaradministration ਇੰਸਟਾਗ੍ਰਾਮ 'ਤੇ।'

ਉਨ੍ਹਾਂ ਨੇ ਅੱਗੇ ਕਿਹਾ- 'ਕਿਰਪਾ ਕਰਕੇ ਧਿਆਨ ਰੱਖੋ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਰਪਾ ਕਰਕੇ ਅਜਿਹੇ ਕਿਸੇ ਵੀ ਸੁਨੇਹੇ ਦੀ ਰਿਪੋਰਟ ਕਰੋ। ਚੇਤਾਵਨੀ ਅਤੇ ਬਹੁਤ ਸਾਵਧਾਨੀ ਦੇ ਕਾਰਨ ਬਲੈਕਆਊਟ ਦੇਖਿਆ ਜਾ ਰਿਹਾ ਹੈ। ਘਬਰਾਉਣ ਦਾ ਕੋਈ ਕਾਰਨ ਨਹੀਂ ਹੈ।'

ਇਸ ਤੋਂ ਇਲਾਵਾ ਅੰਮ੍ਰਿਤਸਰ ਡੀਸੀ ਵੱਲੋਂ ਕਿਸੇ ਵੀ ਖਬਰ ਦੀ ਪੁਸ਼ਟੀ ਦੇ ਲਈ ਕੰਟਰੋਲ ਰੂਮ ਦੇ ਨੰਬਰ ਵੀ ਜਾਰੀ ਕੀਤੇ ਗਏ ਹਨ।1. ਸਿਵਲ ਕੰਟਰੋਲ ਰੂਮ - 01832226262, 79738674462. ਪੁਲਿਸ ਕੰਟਰੋਲ ਰੂਮ - ਸ਼ਹਿਰ 9781130666ਰੂਰਲ 9780003387।

 

 

ਉਨ੍ਹਾਂ ਵੱਲੋਂ ਇੱਕ ਹੋਰ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ, ਜਦੋਂ ਬਲੈਕਆਊਟ ਨੂੰ ਹਟਾ ਬਿਜਲੀ ਨੂੰ ਮੁੜ ਚਾਲੂ ਕੀਤਾ ਗਿਆ। ਉਨ੍ਹਾਂ ਨੇ ਲਿਖਿਆ- 'ਅਸੀਂ ਬਿਜਲੀ ਸਪਲਾਈ ਮੁੜ ਚਾਲੂ ਕਰ ਰਹੇ ਹਾਂ। ਹਾਲਾਂਕਿ, ਅਸੀਂ ਅਜੇ ਵੀ ਚੌਕਸ ਹਾਂ, ਇਸ ਲਈ ਕਿਰਪਾ ਕਰਕੇ ਘਰ ਦੇ ਅੰਦਰ ਰਹੋ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਸ ਸਮੇਂ ਸਾਰੀਆਂ ਲਾਈਟਾਂ ਬੰਦ ਕਰੋ। ਸਾਡੇ ਪੀਸੀਆਰ ਬਾਹਰ ਰਹਿਣਗੇ, ਪਾਲਣਾ ਨਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।''

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।