Amritsar News: ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ 'ਚ ਇੱਕ ਐਕਟਿਵਾ ਸਵਾਰ ਵਿਅਕਤੀ ਕੋਲੋਂ ਬੀਤੇ ਦਿਨੀਂ 98,000 ਰੁਪਏ ਦਾ ਭਰਿਆ ਬੈਗ ਲੁੱਟਣ ਦੇ ਮਾਮਲੇ 'ਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਲੁੱਟ ਦੀ ਵਾਰਦਾਤ 'ਚ ਲੁੱਟੀ ਰਕਮ ਸਮੇਤ ਕਾਬੂ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਪੀੜਤ ਦਾ ਰਿਸ਼ਤੇਦਾਰ ਹੀ ਨਿਕਲਿਆ ਜਿਸ ਨੇ ਆਪਣੇ ਸਾਥੀਆਂ ਸਮੇਤ ਆਪਣੇ ਮਾਮੇ ਕਿਸ਼ੋਰ ਚੰਦ ਨੂੰ ਰਣਜੀਤ ਐਵਨਿਊ 'ਚ ਲੁੱਟਣ ਦੀ ਯੋਜਨਾ ਨੂੰ ਅੰਜਾਮ ਦਿੱਤਾ।
ਇਸ ਬਾਰੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਗ੍ਰਿਫਤਾਰ ਮੁਲਜਮ ਦੀ ਸ਼ਨਾਖਤ ਦਾਨਿਸ਼ ਅਰੋੜਾ ਵਜੋਂ ਹੋਈ ਹੈ ਜਿਸ ਕੋਲੋਂ ਲੁੱਟੇ 98000 ਰੁਪਏ ਬਰਾਮਦ ਹੋਏ ਜਦਕਿ ਦੂਜੇ ਸਾਥੀ ਤਰਨਵੀਰ ਸਿੰਘ ਦੀ ਸ਼ਨਾਖਤ ਤਾਂ ਪੁਲਿਸ ਨੇ ਕਰ ਲਈ ਹੈ ਪਰ ਉਹ ਆਪਣੇ ਅਣਪਛਾਤੇ ਸਾਥੀ ਨਾਲ ਫਰਾਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ