ਅਸ਼ਰਫ਼ ਢੱਡੀ ਦੀ ਰਿਪੋਰਟ 


Amritsar News : ਬੀਤੇ ਦਿਨ ਲੰਡਨ ਤੋਂ ਪੰਜਾਬ ਪਰਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਅੱਜ ਅੰਮ੍ਰਿਤਸਰ ਪਹੁੰਚੇ ਇਸ ਦੌਰਾਨ ਉਹਨਾਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ) ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, "ਗੋਲਡੀ ਬਰਾੜ 'ਤੇ ਸਰਕਾਰ ਦੋ ਕਰੋੜ ਦਾ ਇਨਾਮ ਰੱਖੇ...ਮੈਂ ਇਹ ਇਨਾਮ ਆਪਣੀ ਜੇਬ 'ਚੋਂ ਦੇਵਾਂਗਾ।"


ਸਰਕਾਰ ਰੱਖੇ ਇਹਨਾਂ ਪਾਪੀਆਂ 'ਤੇ ਇਨਾਮ 


ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਇਨ੍ਹਾਂ ਪਾਪੀਆਂ 'ਤੇ ਇਨਾਮ ਰੱਖੇ। ਤਾਂ ਜੋ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਨੇ ਪੰਜਾਬ ਦੀ ਜਵਾਨੀ ਦਾ ਕਤਲ ਕੀਤਾ ਹੈ।


ਪੰਜਾਬ ਪੁਲਿਸ ਨੂੰ ਕੀਤਾ ਸਵਾਲ


ਇਸ ਦੌਰਾਨ ਉਹਨਾਂ ਕਿਹਾ, "ਆਸਟ੍ਰੇਲੀਆ 'ਚ ਔਰਤ ਦਾ ਕਤਲ ਕਰਨ ਵਾਲਾ ਦੋਸ਼ੀ ਭਾਰਤ ਭੱਜ ਗਿਆ ਸੀ। ਉਥੋਂ ਦੀ ਪੁਲਿਸ ਨੇ ਉਸ ਨੂੰ ਭਾਰਤ ਵਿਚ ਲੱਭ ਲਿਆ। ਜੇ ਇਹ ਸੰਭਵ ਹੈ ਤਾਂ ਸਾਡੀ ਪੁਲਿਸ ਲਈ ਗੋਲਡੀ ਬਰਾੜ ਨੂੰ ਲੱਭਣਾ ਕਿਉਂ ਨਹੀਂ ਹੈ?" ਜ਼ਿਕਰਯੋਗ ਹੈ ਕਿ ਇਹ ਬਿਆਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੰਮ੍ਰਿਤਸਰ ਪਹੁੰਚ ਕੇ ਦਿੱਤਾ ਹੈ।


ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਕਤਲ ਦੀ ਲਈ ਸੀ ਜ਼ਿੰਮੇਵਾਰੀ 


ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਸਿੱਧੂ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਨਾਲ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਪੰਜਾਬ ਦੇ ਗਾਇਕ ਦੇ ਕਤਲ ਵਿੱਚ ਇੱਕ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਸਨ। ਗੈਂਗ ਲੀਡਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਦਾ ਦਾਅਵਾ ਹੈ ਕਿ ਅੱਠ ਹਮਲਾਵਰਾਂ ਨੇ ਮੂਸੇਵਾਲਾ 'ਤੇ ਹਮਲਾ ਕੀਤਾ ਸੀ। ਮੌਕੇ ਤੋਂ ਤਿੰਨ ਏਕੇ-94 ਰਾਈਫਲ ਦੀਆਂ ਗੋਲੀਆਂ ਮਿਲੀਆਂ ਹਨ। ਪੰਜਾਬ ਵਿੱਚ ਏ.ਕੇ.-94 ਦੀ ਵਰਤੋਂ ਘੱਟ ਹੀ ਹੁੰਦੀ ਹੈ।