Amritsar News: ਸੁਧੀਰ ਸੂਰੀ ਦੇ ਪਰਿਵਾਰ ਨੂੰ ਹਾਲੇ ਵੀ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਦੇਣ ਵਾਲਿਆਂ ਵੱਲੋਂ ਸ਼ਿਵ ਸੈਨਾ (ਟਕਸਾਲੀ) ਨੂੰ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਸਾਰੇ ਸੂਰੀ ਪਰਿਵਾਰ ਨੂੰ ਪੁਲਿਸ ਨੇ ਘਰ 'ਚ ਨਜਰਬੰਦ ਕਰ ਦਿੱਤਾ ਹੈ। ਕਿਸੇ ਵੀ ਮੈਂਬਰ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ।
ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਨੇ ਕਿਹਾ ਪੁਲਿਸ ਤਾਂ ਸਾਨੂੰ ਘਰ ਦੀ ਬਾਲਕੋਨੀ 'ਚ ਖੜ੍ਹਨ ਤੋਂ ਮਨਾ ਕਰ ਰਹੀ ਹੈ। ਪੁਲਿਸ ਜਾਂਚ 'ਤੇ ਪਰਿਵਾਰ ਨੇ ਬੇਭਰੋਸਗੀ ਜਤਾਈ ਹੈ। ਇਸ ਦੇ ਨਾਲ ਹੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਹਾਲੇ ਵੀ ਸਾਡੇ ਪਰਿਵਾਰ ਨੂੰ ਸੋਸ਼ਲ ਮੀਡੀਆ 'ਤੇ ਧਮਕਾ ਰਿਹਾ ਹੈ।
ਸੂਰੀ ਦੇ ਬੇਟੇ ਮਾਣਿਕ ਸੂਰੀ ਨੇ ਕਿਹਾ ਵਿਦੇਸ਼ਾਂ ਤੋਂ ਆ ਰਹੀਆਂ ਧਮਕੀਆਂ ਬਾਬਤ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸੂਰੀ ਦੇ ਸਾਥੀ ਕੌਸ਼ਲ ਸਰਮਾ ਨੇ ਸੂਰੀ ਪਰਿਵਾਰ ਨੂੰ ਜਿੱਥੇ ਜ਼ੈੱਡ ਸੁਰੱਖਿਆ ਦੀ ਮੰਗ ਕੀਤੀ ਤੇ ਨਾਲ ਹੀ ਕਿਹਾ ਕਿ ਪਾਰਟੀ ਦਾ ਫੈਸਲਾ ਸੂਰੀ ਸਾਹਿਬ ਦੇ ਭੋਗ ਤੋਂ ਬਾਅਦ ਹੋਵੇਗਾ।
ਸੁਧੀਰ ਸੂਰੀ ਦੇ ਪਰਿਵਾਰ ਨੂੰ ਅਜੇ ਵੀ ਵਿਦੇਸ਼ਾਂ ਤੋਂ ਮਿਲ ਰਹੀਆਂ ਧਮਕੀਆਂ
ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਅਹਿਮ ਖੁਲਾਸਾ ਹੋਇਆ ਹੈ। ਸੁਧੀਰ ਸੂਰੀ ਦੇ ਕਤਲ ਪਿੱਛੇ ਕਿਸੇ ਜਥੇਬੰਦੀ ਜਾਂ ਗੈਂਗਸਟਰ ਦਾ ਹੱਥ ਨਹੀਂ ਸਗੋਂ ਇਹ ਸਿਰਫ ਸੋਸ਼ਲ ਮੀਡੀਆ ਉੱਪਰ ਨਫਰਤੀ ਤਕਰੀਰਾਂ ਕਰਕੇ ਹੋਇਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਸੰਦੀਪ ਸਿੰਘ ਸੰਨੀ ਨੇ ਪੁਲਿਸ ਕੋਲ ਸਪਸ਼ਟ ਮੰਨਿਆ ਹੈ ਕਿ ਉਸ ਨੂੰ ਕਿਸੇ ਨੇ ਪ੍ਰੇਰਿਤ ਨਹੀਂ ਕੀਤਾ ਸਗੋਂ ਉਹ ਸੁਧੀਰ ਸੂਰੀ ਦੀਆਂ ਸੋਸ਼ਲ ਮੀਡੀਆ ਉੱਪਰ ਵੀਡੀਓਜ਼ ਤੋਂ ਅੱਕਿਆ ਹੋਇਆ ਸੀ।
ਸੂਤਰਾਂ ਮੁਤਾਬਕ ਹੁਣ ਤਕ ਇਸ ਘਟਨਾ ਪਿੱਛੇ ਕਿਸੇ ਅਤਿਵਾਦੀ ਜਥੇਬੰਦੀ ਜਾਂ ਕਿਸੇ ਗੈਂਗਸਟਰ ਦਾ ਹੱਥ ਹੋਣ ਦਾ ਸਬੂਤ ਨਹੀਂ ਮਿਲਿਆ। ਇਸ ਤੋਂ ਇਲਾਵਾ ਕਤਲ ਕਰਨ ਵਾਲਾ ਸੰਦੀਪ ਸਿੰਘ ਸੰਨੀ ਧਾਰਮਿਕ ਵਿਚਾਰਾਂ ਦਾ ਸੀ ਪਰ ਉਹ ਕਿਸੇ ਜਥੇਬੰਦੀ ਨਾਲ ਨਹੀਂ ਸੀ ਜੁੜਿਆ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।