Amritsar News: ਹੈਰੋਇਨ ਸਮੇਤ ਫੜੇ ਗਏ ਤੇਜਬੀਰ ਸਿੰਘ ਨਾਲੋਂ ਸ੍ਰੋਮਣੀ ਅਕਾਲੀ ਦਲ ਨੇ ਨਾਤਾ ਤੋੜ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਹੈ ਕਿ ਤੇਜਬੀਰ ਅਕਾਲੀ ਦਲ ਦਾ ਨਹੀਂ ਸਗੋਂ ਸਰਕਾਰ ਦਾ ਹਿੱਸਾ ਹੈ। ਵਲਟੋਹਾ ਨੇ ਸਰਕਾਰ 'ਤੇ ਤਿੱਖੇ ਤੰਜ ਕੱਸੇ ਹਨ। 



ਵਲਟੋਹਾ ਨੇ ਸਬੂਤ ਦੇ ਅਧਾਰ 'ਤੇ ਮੀਡੀਆ ਦੇ ਸਾਹਮਣੇ ਕਈ ਗੱਲਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਈ ਆਗੂ ਨਸ਼ੇ, ਹੈਰੋਇਨ, ਨਸ਼ੀਲੀਆਂ ਗੋਲੀਆਂ, ਵੇਚਣ ਦੇ ਮਾਮਲੇ ਵਿੱਚ ਫੜੇ ਗਏ ਹਨ। ਤੇਜਬੀਰ ਸਿੰਘ ਸ੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਸਗੋਂ ਉਹ ਸਰਕਾਰ ਦਾ ਹਿੱਸਾ ਹੈ। ਪੰਜਾਬ ਸਰਕਾਰ ਪੁਰਾਣੇ ਮੁੱਦੇ ਉਠਾ ਕੇ ਸਿਆਸਤ ਕਰ ਰਹੀ ਹੈ। 



ਵਲਟੋਹਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜਿਸ ਤੇਜਬੀਰ ਉੱਤੇ ਸਰਕਾਰ ਨਿਸ਼ਾਨਾ ਲਾ ਰਹੀ ਹੈ, ਉਹ ਸਾਡੀ ਪਾਰਟੀ ਦਾ ਹਿੱਸਾ ਨਹੀਂ ਹੈ। ਉਹ ਸਰਕਾਰ ਦੀ ਪਾਰਟੀ ਦਾ ਹੀ ਹਿੱਸਾ ਹੈ। ਸਰਕਾਰ ਪੁਰਾਣੇ ਮੁੱਦੇ ਉਪਰ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤੇਜਬੀਰ ਸਿੰਘ ਨੂੰ 2019 ਵਿੱਚ SOI ਵਿੰਗ ਦਾ ਪ੍ਰਧਾਨ ਲਾਇਆ ਗਿਆ ਸੀ ਤੇ ਨਾਲ ਹੀ 7 ਦਿਨ ਵਿੱਚ ਉਸ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ।


ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਕਿਹਾ ਕਿ ਉਸ ਨੇ ਆਪ ਸਰਕਾਰ  ਵਿੱਚ ਪੈਰ ਪਾ ਲਿਆ ਸੀ ਤੇ ਹੁਣ ਉਹ ਉਸ ਪਾਰਟੀ ਦਾ ਹਿੱਸਾ ਹੈ। ਉਸ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਨਾਤਾ ਨਹੀਂ ਹੈ। ਵਲਟੋਹਾ ਨੇ ਮੀਡੀਆ ਨੂੰ ਸਾਰੇ ਸਬੂਤ ਦਿਖਾ ਕੇ ਪੰਜਾਬ ਸਰਕਾਰ ਨੂੰ ਦਿਖਾਇਆ ਹੈ ਤੇ ਆਪ ਸਰਕਾਰ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੂੰ ਕਿਹਾ ਕਿ ਪਹਿਲਾਂ ਜਾਂਚ ਕਰ ਲਿਆ ਕਰੋ ਤੇ ਫ਼ਿਰ ਕੋਈ ਗੱਲ ਕਰਿਆ ਕਰੋ।


ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਵਿੱਚ ਜਿਹੜਾ ਵੀ ਸ਼ਾਮਲ ਹੋਇਆ ਹੈ ਜਾਂ ਕੋਈ ਆਗੂ ਹੈ, ਉਹ ਸਾਰੇ ਕਿਸੇ ਨਾ ਕਿਸੇ ਮਾਮਲੇ ਵਿੱਚ ਗ੍ਰਿਫ਼ਤਾਰ ਹਨ। ਭਾਵੇਂ ਨਸ਼ਾ, ਜਾਂ ਕੋਈ ਹੋਰ ਮਾਮਲਾ ਹੋਵੇ। ਇਨ੍ਹਾਂ ਦੇ ਕਈ ਆਗੂ ਹੈਰੋਇਨ, ਡਰੱਗ ਮਨੀ, ਨਸ਼ੀਲੀਆਂ ਗੋਲੀਆਂ ਦੇ ਕੇਸ ਵਿੱਚ ਫੜੇ ਗਏ ਹਨ। ਵਲਟੋਹਾ ਨੇ ਸਰਕਾਰ ਨੂੰ ਕਿਹਾ ਕਿ ਇਨ੍ਹਾਂ ਨੇ ਤੇ ਕਿਹਾ ਸੀ ਕਿ 3 ਹਫਤੇ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਵਾਂਗੇ ਪਰ ਹਾਲੇ ਤਕ ਨਹੀਂ ਕਰ ਸਕੇ ਤੇ ਪੁਰਾਣੇ ਮੁੱਦੇ ਚੁੱਕ ਕੇ ਸ੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਹਨ।