Amritsar: ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਪੈਂਦੀ ਬੱਚੀਵਿੰਡ ਚੌਂਕੀ ਦੇ ਇੰਚਾਰਜ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।


ਭਗਵਾਨ ਸਿੰਘ ਨਾਮ ਦਾ ਏਐਸਆਈ ਥਾਣਾ ਲੋਪੋਕੇ ਦੇ ਅਧੀਨ ਪੈਂਦੀ ਬੱਚੀਵਿੰਡ ਚੌੰਕੀ ਦੇ ਇੰਚਾਰਜ ਵਜੋਂ ਤੈਨਾਤ ਸੀ ਤੇ ਉਹ ਸ਼ਰੇਆਮ ਡਰੱਗ ਸਮੱਗਲਰਾਂ ਕੋਲੋਂ ਪੈਸੇ ਮੰਗ ਰਿਹਾ ਸੀ ਤੇ ਕਿਸੇ ਨੇ ਵੀਡਿਓ ਬਣਾ ਕੇ ਐਸਐਸਪੀ ਸਵਪਨ ਸ਼ਰਮਾ ਨੂੰ ਭੇਜ ਦਿੱਤੀ, ਜਿਸ 'ਤੇ ਸਵਪਨ ਸ਼ਰਮਾ ਨੇ ਸਖਤ ਐਕਸ਼ਨ ਲੈਂਦਿਆਂ ਆਪਣੇ ਚੌਂਕੀ ਇੰਚਾਰਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ