Amritsar: ਅੰਮ੍ਰਿਤਸਰ 'ਚ ਚੱਲ ਰਹੇ 16ਵੇਂ ਪਾਈਟੈਕਸ ਮੇਲੇ 'ਚ ਇਸ ਵਾਰ ਪਾਕਿਸਤਾਨ ਦੇ ਤਿੰਨ ਸਟਾਲ ਲਗਾਉਣ ਦੀ ਇਜਾਜ਼ਤ ਮਿਲੀ ਹੈ ਜਿਨਾਂ 'ਚੋਂ ਇੱਕ ਲਾਹੌਰ ਚੈਂਬਰ ਆਫ ਕਾਮਰਸ ਨਾਲ ਸੰਬੰਧਤ ਹਨ ਤੇ ਦੋ ਕਰਾਚੀ ਮੈਂਬਰ ਆਫ ਕਾਮਰਸ ਨਾਲ ਸੰਬੰਧਤ ਹਨ ਤੇ ਤਿੰਨੇ ਸਟਾਲ ਪਾਕਿਸਤਾਨੀ ਕੱਪੜਿਆਂ ਦੇ ਹੀ ਲਾਏ ਗਏ ਹਨ।
ਪਾਇਟੈਕਸ ਮੇਲੇ 'ਚ ਪਾਕਿਸਤਾਨ ਦੇ ਸਰਗੋਧਾ (ਪੰਜਾਬ) ਤੋਂ ਪੁੱਜੀ ਮਹਿਲਾ ਕਾਰੋਬਾਰੀ ਤੇ ਲਾਹੌਰ ਚੈਂਬਰ ਆਫ ਕਾਮਰਸ ਦੀ ਮੈਂਬਰ ਸਪਨਾ ਓਬਰਾਓ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨੀ ਪ੍ਰੋਡਕਟਸ ਨੂੰ ਭਾਰਤ 'ਚ ਹਮੇਸ਼ਾ ਪਿਆਰ ਮਿਲਦਾ ਹੈ। ਉਨਾਂ ਕਿਹਾ ਕਿ ਇੱਕ ਸਮਾਂ ਸੀ ਕਿ ਇੱਕ ਲਾਂਜ ਪੂਰੇ ਮੇਲੇ 'ਚ ਪਾਕਿਸਤਾਨੀ ਸਟਾਲਾਂ ਦਾ ਹੁੰਦਾ ਸੀ ਪਰ ਹੁਣ ਹਾਲਾਤ ਕਾਰਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਪਰ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸੰਬੰਧ ਬਹਾਲ ਹੋਣੇ ਚਾਹੀਦੇ ਹਨ ਤੇ ਅਟਾਰੀ ਵਾਹਗਾ ਬਾਰਡਰ ਜਰੀਏ ਵਪਾਰ ਹੋਣਾ ਚਾਹੀਦਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਫਾਇਦਾ ਹੋਵੇ।
ਕਰਾਚੀ ਤੋਂ ਆਈ ਨਫੀਸਾ ਨੇ ਕਿਹਾ ਕਿ ਪਾਕਿਸਤਾਨ ਦੇ ਕੱਪੜਿਆਂ ਦੇ ਪ੍ਰੋਡਕਟਸ ਨੂੰ ਹਮੇਸ਼ਾ ਤੋਂ ਭਾਰਤ 'ਚ ਪਸੰਦ ਕੀਤਾ ਜਾਂਦਾ ਹੈ ਤੇ ਪਿਛਲੇ 12 ਸਾਲਾਂ ਤੋਂ ਉਹ ਪਾਈਟੈਕਸ ਮੇਲੇ ਸਮੇਤ ਪੰਜਾਬ ਤੇ ਭਾਰਤ 'ਚ ਕਈ ਥਾਈਂ ਅਜਿਹੇ ਐਗਜੀਬੇਸ਼ਨ 'ਚ ਸ਼ਿਰਕਤ ਕਰ ਚੁੱਕੇ ਹਨ। ਨਫੀਸਾ ਨੇ ਵੀ ਦੋਵਾਂ ਨੇ ਅਟਾਰੀ ਵਾਹਘਾ ਜਰੀਏ ਵਪਾਰ ਬਹਾਲ ਕਰਨ ਲਈ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ
ਕਰਾਚੀ ਚੈਂਬਰ ਆਫ ਕਾਮਰਸ ਦੀ ਇੱਕ ਹੋਰ ਮੈਂਬਰ ਸਈਦਾ ਨੇ ਕਿਹਾ ਕਿ ਉਨਾਂ ਨੇ ਪਾਈਟੈਕਸ ਸਮੇਤ ਭਾਰਤ ਕਈ ਥਾਵਾਂ 'ਤੇ ਪ੍ਰਦਰਸ਼ਨੀਆਂ 'ਚ ਸ਼ਿਰਕਤ ਕੀਤੀ ਹੈ ਤੇ ਹੁਣ ਭਾਰਤ ਵੱਲੋਂ ਪਾਕਿਸਤਾਨੀ ਵਸਤਾਂ ਤੇ ਕਸਟਮ ਡਿਊਟੀ ਵਧਾ ਦਿੱਤੀ ਹੈ ਜਿਸ ਕਰਕੇ ਪ੍ਰੋਡਕਰਟ ਕਾਫੀ ਮਹਿੰਗੇ ਮਿਲਦੇ ਹਨ। ਸਈਦਾ ਨੇ ਦੋਵਾਂ ਮੁਲਕਾਂ ਦੀ ਹਕੂਮਤ ਨੂੰ ਮੰਗ ਕੀਤੀ ਕਿ ਵਪਾਰ ਬਹਾਲ ਕਰਨ ਲਈ ਜੋ ਵੀ ਲੋੜੀਂਦੇ ਕਦਮ ਹਨ ਉਹ ਚੁੱਕਣੇ ਚਾਹੀਦੇ ਹਨ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।