Amritsar News: ਅੰਮ੍ਰਿਤਸਰ ਵਿੱਚ ਅੱਜ ਵੱਡਾ ਹਾਦਸਾ ਵਾਪਰ ਗਿਆ, ਜਿੱਥੇ 2 ਨੌਜਵਾਨ ਜਿਉਂਦਾ ਸੜ ਗਏ। ਇਹ ਘਟਨਾ ਜੰਡਿਆਲਾ ਵਿੱਚ ਅੰਮ੍ਰਿਤਸਰ-ਜਲੰਧਰ ਹਾਈਵੇਅ (Amritsar-Jalandhar Highway) 'ਤੇ ਵਾਪਰੀ। ਦੱਸ ਦਈਏ ਕਿ ਹਿੰਦੁਸਤਾਨ ਪੈਟਰੋਲੀਅਮ ਟੈਂਕਰ ਦਾ ਟਾਇਰ ਫਟਿਆ ਅਤੇ ਇਹ ਬੇਕਾਬੂ ਹੋ ਕੇ ਕਾਰ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਉਸ ਵਿੱਚ ਸਵਾਰ ਦੋ ਨੌਜਵਾਨ ਬੁਰੀ ਤਰ੍ਹਾਂ ਸੜ ਗਏ।
ਚਸ਼ਮਦੀਦ ਨੇ ਦੱਸੀ ਸਾਰੀ ਘਟਨਾ
ਜੰਡਿਆਲਾ ਦੇ ਇੱਕ ਚਸ਼ਮਦੀਦ ਗਵਾਹ ਦਵਿੰਦਰ ਸਿੰਘ ਨੇ ਦੱਸਿਆ ਕਿ ਪੈਟਰੋਲ ਦਾ ਟੈਂਕਰ ਜਲੰਧਰ ਤੋਂ ਅੰਮ੍ਰਿਤਸਰ ਆ ਰਿਹਾ ਸੀ। ਹਾਈਵੇਅ 'ਤੇ ਅਚਾਨਕ ਟੈਂਕਰ ਦਾ ਟਾਇਰ ਫੱਟ ਗਿਆ। ਇਸ ਕਾਰਨ ਟਰੱਕ ਬੇਕਾਬੂ ਹੋ ਗਿਆ ਅਤੇ ਦੂਜੇ ਪਾਸੇ ਅੰਮ੍ਰਿਤਸਰ ਤੋਂ ਆ ਰਹੀ ਕਾਰ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਕਾਰ ਰੇਲਿੰਗ ਨਾਲ ਟਕਰਾਈ ਅਤੇ ਅੱਗ ਲੱਗ ਗਈ।
ਜੰਡਿਆਲਾ ਦਾ ਟਰੱਕ ਜਲੰਧਰ ਤੋਂ ਪੈਟਰੋਲ ਲੈਕੇ ਜਾ ਰਿਹਾ ਸੀ
ਡੀਐਸਪੀ ਜੰਡਿਆਲਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁੰਦਲ ਪੈਟਰੋਲ ਪੰਪ ਜੰਡਿਆਲਾ ਦਾ ਟਰੱਕ ਜਲੰਧਰ ਤੋਂ ਪੈਟਰੋਲ ਲੈ ਕੇ ਜਾ ਰਿਹਾ ਸੀ। ਟਾਇਰ ਫਟਣ ਕਾਰਨ ਇਹ ਪੁਲ 'ਤੇ ਖੜੀ ਇੱਕ ਕਾਰ ਨਾਲ ਟਕਰਾ ਗਿਆ। ਇਸ ਟੱਕਰ ਕਾਰਨ ਕਾਰ ਰੇਲਿੰਗ 'ਤੇ ਚੜ੍ਹ ਗਈ ਅਤੇ ਅੱਗ ਲੱਗ ਗਈ।
ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ। ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਸੜ ਗਏ ਹਨ ਅਤੇ ਪੁਲਿਸ ਅਨੁਸਾਰ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਕਰੇਨ ਬੁਲਾ ਕੇ ਨੌਜਵਾਨਾਂ ਨੂੰ ਬਾਹਰ ਕੱਢ ਰਹੀ ਹੈ, ਜਦੋਂ ਕਿ ਹੁਣ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਟੈਂਕਰ ਪੈਟਰੋਲ ਨਾਲ ਭਰਿਆ ਹੋਇਆ ਸੀ ਪਰ ਖੁਸ਼ਕਿਸਮਤੀ ਨਾਲ ਇਹ ਫਟਿਆ ਨਹੀਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।