ਅੰਮ੍ਰਿਤਸਰ ਦੇ ਪਿੰਡ ਘਨਪੁਰ ਕਾਲੇ ਵਿੱਚ ਮੰਗਲਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਨੇੜੇ ਬਣੇ ਪੁਲ ਹੇਠਾਂ ਇੱਕ ਵਿਅਕਤੀ ਦੀ ਲਾਸ਼ ਮਿਲੀਇਹ ਲਾਸ਼ ਬਹੁਤ ਹੀ ਖਰਾਬ ਹਾਲਤ ਵਿੱਚ ਸੀ ਅਤੇ ਪਹਿਲੀ ਨਜ਼ਰ ਵਿੱਚ ਪਛਾਣ ਕਰਨਾ ਮੁਸ਼ਕਿਲ ਸੀਸਵੇਰੇ ਲਗਭਗ 8 ਵਜੇ ਕੁਝ ਪਿੰਡਵਾਸੀ ਜਦੋਂ ਸੈਰ ਕਰ ਰਹੇ ਸਨ, ਤਾਂ ਉਨ੍ਹਾਂ ਪੁਲ ਹੇਠਾਂ ਇੱਕ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ

ਇਲਾਕੇ ' ਡਰ ਦਾ ਮਾਹੌਲ

ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਤਾਂ ਜੋ ਮੌਤ ਦਾ ਅਸਲ ਕਾਰਨ ਅਤੇ ਮ੍ਰਿਤਕ ਦੀ ਪਹਿਚਾਣ ਸਾਹਮਣੇਸਕੇਚਸ਼ਮਦੀਦ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਰੋਜ਼ ਸਵੇਰੇ ਸੈਰ ਲਈ ਨਿਕਲਦੇ ਹਨਅੱਜ ਜਦੋਂ ਉਹ ਪੁਲ ਦੇ ਨੇੜੇ ਪਹੁੰਚੇ ਤਾਂ ਇਕ ਅਜੀਬ ਬਦਬੂ ਆਈਥੱਲੇ ਵੇਖਿਆ ਤਾਂ ਇੱਕ ਵਿਅਕਤੀ ਦੀ ਲਾਸ਼ ਪਈ ਸੀਲਾਸ਼ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਮੌਤ ਨੂੰ ਕਈ ਦਿਨ ਹੋ ਗਏ ਹਨ

ਲਾਸ਼ ਦੀ ਪਹਿਚਾਣ ਲਈ ਇੰਤਜ਼ਾਰ

ਸੂਚਨਾ ਮਿਲਣ ਤੇ ਸਬ-ਇੰਸਪੈਕਟਰ ਚੰਦਰ ਮੋਹਨ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀਉਨ੍ਹਾਂ ਦੱਸਿਆ ਕਿ ਲਾਸ਼ ਦੇ ਹੱਥ-ਪੈਰ ਸਖ਼ਤ ਹੋਏ ਹੋਏ ਸਨ, ਜਿਸ ਨਾਲ ਸਾਫ਼ ਹੈ ਕਿ ਮੌਤ ਹਾਲ ਹੀ ਵਿੱਚ ਨਹੀਂ ਹੋਈਇਸ ਵੇਲੇ ਮ੍ਰਿਤਕ ਦੀ ਪਹਚਾਣ ਨਹੀਂ ਹੋਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ

ਪੁਲਿਸ ਨੇ ਕਿਹਾ ਹੈ ਕਿ ਅਗਲੇ 72 ਘੰਟਿਆਂ ਤੱਕ ਲਾਸ਼ ਦੀ ਪਹਿਚਾਣ ਲਈ ਇੰਤਜ਼ਾਰ ਕੀਤਾ ਜਾਵੇਗਾਜੇ ਕੋਈ ਪਰਿਵਾਰਕ ਜਾਂ ਪਛਾਣ ਕਰਨ ਵਾਲਾ ਸਾਹਮਣੇ ਨਹੀਂ ਆਇਆ, ਤਾਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਅੰਤਿਮ ਸੰਸਕਾਰ ਕੀਤਾ ਜਾਵੇਗਾਨਾਲ ਹੀ, ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮ੍ਰਿਤਕ ਬਾਰੇ ਕੋਈ ਜਾਣਕਾਰੀ ਹੈ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।