Amritsar News: ਪੰਜਾਬ ਸਰਕਾਰ ਨੇ 18 ਤੋਂ 24 ਜਨਵਰੀ ਤੱਕ ਅੰਮ੍ਰਿਤਸਰ ਵਿੱਚ ਹੋਣ ਵਾਲੇ ਰੰਗਲਾ ਪੰਜਾਬ ਟੂਰਿਜ਼ਮ ਸਮਿਟ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਨੇ ਸਥਾਨਿਕ ਟੂਰਿਜ਼ਮ ਸਮਿਟ ਦੀ ਥਾਂ ਹੁਣ ਫਿਲਹਾਲ ਕੌਮਾਂਤਰੀ ਸੈਰ ਸਪਾਟਾ ਵਪਾਰ ਮੇਲੇ ਵਿੱਚ ਪੰਜਾਬ ਸਰਕਾਰ ਦੀ ਟੀਮ ਭੇਜਣ ਦਾ ਫੈਸਲਾ ਕੀਤਾ ਹੈ।


ਪੰਜਾਬ ਸੈਰ ਸਪਾਟਾ ਵਿਭਾਗ ਦੀ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਵਫਦ 24 ਤੋਂ 28 ਜਨਵਰੀ ਤੱਕ ਕੌਮਾਂਤਰੀ ਸੈਰ ਸਪਾਟਾ ਵਪਾਰ ਮੇਲੇ ਵਿਚ ਹਿੱਸਾ ਲੈਣ ਸਪੇਨ ਜਾ ਰਿਹਾ ਹੈ। ਸਪੇਨ ਦੇ ਮੈਡਰਿਡ ਵਿਚ ਕੌਮਾਂਤਰੀ ਸੈਰ ਸਪਾਟਾ ਵਪਾਰ ਮੇਲਾ ਹੋ ਰਿਹਾ ਹੈ। ਵਫਦ ਵਿੱਚ ਚਾਰ ਉੱਚ ਅਧਿਕਾਰੀ ਵੀ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਸੈਰ ਸਪਾਟਾ ਵਿਭਾਗ ਵੱਲੋਂ ਕਿਸੇ ਅੰਤਰਰਾਸ਼ਟਰੀ ਸੈਰ ਸਪਾਟਾ ਮੇਲੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।


ਸੈਰ ਸਪਾਟਾ ਵਿਭਾਗ ਦੀ ਟੀਮ 23 ਜਨਵਰੀ ਨੂੰ ਰਵਾਨਾ ਹੋਵੇਗੀ ਤੇ 29 ਜਨਵਰੀ ਨੂੰ ਵਾਪਸ ਆਵੇਗੀ। ਪੰਜਾਬ ਵਿਚ ਹੋਣ ਵਾਲਾ ਰੰਗਲਾ ਪੰਜਾਬ ਸੰਮੇਲਨ ਹੁਣ 5 ਫਰਵਰੀ ਤੋਂ ਸ਼ੁਰੂ ਹੋਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਹੋਣ ਵਾਲਾ ਸਮਾਗਮ ਉਥੋਂ ਦੇ ਡਿਪਟੀ ਕਮਿਸ਼ਨਰ ਦੀ ਬੇਨਤੀ ’ਤੇ ਮੁਲਤਵੀ ਕੀਤਾ ਗਿਆ ਹੈ ਜੋ ਹੁਣ ਫਰਵਰੀ ਵਿੱਚ ਹੋਵੇਗਾ।


ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦਾ ਤਰਕ ਹੈ ਕਿ ਅੰਮ੍ਰਿਤਸਰ ਵਿੱਚ ਇੱਕ ਹੋਰ ਸ਼ਿਲਪ ਸਮਾਗਮ ਚੱਲ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ’ਤੇ ਦਬਾਓ ਬਣਾਇਆ ਜਾ ਰਿਹਾ ਹੈ ਕਿ ਉਹ ਕੌਮਾਂਤਰੀ ਪੱਧਰ ’ਤੇ ਵੀ ਹਾਜ਼ਰੀ ਯਕੀਨੀ ਬਣਾਵੇ। ਪਿਛਲੇ ਤਿੰਨ ਸਾਲਾਂ ਤੋਂ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ’ਤੇ ਪੰਜਾਬ ਦੀ ਕੋਈ ਮੌਜੂਦਗੀ ਨਹੀਂ ਹੈ।


ਇਹ ਵੀ ਪੜ੍ਹੋ: Viral Video: ਟੂਰਿਸਟ ਕਿਸ਼ਤੀ ਨਾਲ ਟਕਰਾਈ ਕਰੂਜ਼, ਹਾਦਸੇ ਦਾ ਇਹ ਵੀਡੀਓ ਹੋ ਰਿਹਾ ਵਾਇਰਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Farmers Protest: ਕਿਸਾਨ ਜਥੇਬੰਦੀਆਂ ਮੁੜ ਇਕਜੁੱਟ, ਰਾਜੇਵਾਲ ਧੜੇ ਦੀਆਂ ਪੰਜੇ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ