ਰਜਨੀਸ਼ ਕੌਰ ਦੀ ਰਿਪੋਰਟ
Punjab News : ਪੰਜਾਬ ਦੇ ਪ੍ਰਸਿੱਧ ਘਾਹ ਕਲਾਕਾਰ ਅਭਿਸ਼ੇਕ ਚੌਹਾਨ ਜਿਸ ਦੇ ਨਾਂ ਉੱਤੇ ਕਈ ਆਲਮੀ ਰਿਕਾਰਡ ਵੀ ਹਨ। ਉਸ ਦਾ ਨਾਂ ਇਕ ਵਾਰ ਫਿਰ ਚਰਚਾ ਵਿਚ ਆਇਆ ਹੈ। ਅੰਮ੍ਰਿਤਸਰ ਦੇ ਵਸਨੀਕ ਅਮਨਦੀਪ ਸਿੰਘ ਵੱਲੋਂ ਜਿਨ੍ਹਾਂ ਨੂੰ 20 ਸਾਲ ਤੋਂ ਪਤੰਗਾਂ ਦਾ ਸ਼ੌਂਕ ਹੈ ਉਹਨਾਂ ਨੇ ਘਾਹ ਕਲਾਕਾਰ ਅਭਿਸ਼ੇਕ ਚੌਹਾਨ ਦੇ ਸਨਮਾਨ ਵਿਚ 6 ਫੁੱਟ ਦੀ ਪਤੰਗ ਬਣਾਈ ਹੈ। ਇਸ ਪੰਤਗ ਨੂੰ ਅਮਨਦੀਪ ਵੱਲੋਂ ਹੋਰ ਵੀ ਖ਼ਾਸ ਬਣਾਉਣ ਲਈ ਉਹਨਾਂ ਨੇ ਮਸ਼ਹੂਰ ਘਾਹ ਕਲਾਕਾਰ ਦੀ ਤਸਵੀਰ ਵਾਲੀ ਪਤੰਗ ਬਣਾਈ ਹੈ। ਜਿਸ ਨੂੰ ਬਣਾਉਣ ਵਿਚ ਉਨ੍ਹਾਂ ਨੂੰ 3 ਦਿਨ ਦਾ ਸਮਾਂ ਲੱਗਿਆ ਹੈ ਅਤੇ ਇਹ 5 ਫੁੱਟ ਲੰਬੀ 4 ਫੁੱਟ ਚੌੜੀ ਹੈ।ਦੱਸਣਯੋਗ ਹੈ ਕਿ ਅਮਨਦੀਪ ਨੇ ਪਾਕਿਸਤਾਨ ਤੋਂ ਉੱਡ ਕੇ ਆਈਆਂ ਪਤੰਗਾਂ ਨੂੰ ਸਾਂਭ ਰੱਖਿਆ ਹੈ।
ਗਨ ਕਲਚਰ 'ਤੇ ਵਿਰਸਾ ਭਾਰੀ
ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਨੌਜਵਾਨ ਦਾ ਰੁਝਾਨ ਹੁਲੜਬਾਜ਼ੀ, ਗਨ ਕਲਚਰ , ਨਸ਼ੇ ਨੂੰ ਪਰਮੋਟ ਕਰਨ ਵਾਲੇ ਅਤੇ ਅਸ਼ਲੀਲਤਾ ਫਲਾਉਣ ਵਾਲੇ ਕਲਾਕਾਰਾਂ ਵਿਚ ਹੁੰਦਾ ਹੈ। ਜਿੱਥੇ ਵਿਰਾਸਤ ਲਈ ਕੰਮ ਕਰ ਰਹੇ ਕਲਾਕਾਰਾਂ ਲਈ ਲੋਕਾਂ ਵਿਚ ਪਿਆਰ ਵੱਧਦਾ ਜਾ ਰਿਹਾ ਹੈ। ਪਤੰਗ 'ਤੇ ਲੱਗੀ ਤਸਵੀਰ ਉਸ ਗ੍ਰਾਸ ਆਰਟਿਸਟ ਦੀ ਹੈ ਜਿਸ ਵੱਲੋਂ ਅੱਖਾਂ ਉੱਤੇ ਪੱਟੀ ਬੰਨ੍ਹ ਘਾਹ ਨਾਲ ਇਕ ਓਂਕਾਰ ਸਾਹਿਬ ਉਕੇਰਿਆ ਗਿਆ ਸੀ ਤੇ ਇਹ ਕਲਾਕਾਰੀ ਨੂੰ ਤੁਸੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰਲੋਧੀ) ਸ਼ੁਸ਼ੋਬਿਤ ਹੈ। ਜਿਸ ਨੂੰ ਕਲਾਕਾਰ ਵੱਲੋਂ ਘਾਹ ਦੇ 1100 ਤਿਣਕੀਆਂ ਨੂੰ 11000 ਹਜ਼ਾਰ ਵਾਰ ਮੋੜ ਦੇਕੇ ਅੱਖਾਂ 'ਤੇ ਪੱਟੀ ਬੰਨ੍ਹਕੇ ਦਸ ਘੰਟਿਆਂ ਵਿੱਚ ਉਕੇਰੀਆ ਗਿਆ ਸੀ।
ਰੰਗਲਾ ਪੰਜਾਬ ਮਾਡਲ ਵਿਰਾਸਤ ਨਾਲ
ਮਾਨ ਸਰਕਾਰ ਵੱਲੋਂ ਰੰਗਲਾ ਪੰਜਾਬ ਮਾਡਲ ਤਾਂ ਦਿੱਤਾ ਗਿਆ ਹੈ ਜਿਸ ਵਿਚ ਸਬਤੋਂ ਗੂੜਾ ਵਿਰਸੇ ਦਾ ਰੰਗ ਹੈ। ਗਨ ਕਲਚਰ , ਲੱਚਰ ਗਾਇਕੀ ਤੇ ਸਰਕਾਰ ਵਲੋਂ ਸਿਧਿ ਕਾਰਵਾਈ ਦੇ ਹੁਕਮ ਹਨ ਪਰ ਜਦੋਂ ਨੌਜਵਾਨ ਪੀੜੀ ਵਿਰਾਸਤ ਅਤੇ ਸਾਬਿਆਚਾਰ ਵੱਲ ਮੁੜਦੀ ਵੇਖਦੇ ਹਾਂ ਤਾਂ ਇਹ ਉਮੀਦ ਕੀਤੀ ਜਾ ਸਕਦੀ ਹੈ ਰੰਗਲੇ ਪੰਜਾਬ ਬਣਾਉਣ ਦਾ ਜਿਸਦੇ ਲਈ ਮਾਨ ਸਰਕਾਰ ਵੱਲੋ ਸਪਸ਼ਟ ਦ੍ਰਿਸ਼ਟੀਕੋਣ ਰੱਖਿਆ ਗਿਆ ਹੈ ਇਹ ਬਦਲਾਵ ਪੰਜਾਬ ਦੀ ਨੌਜਵਾਨੀ ਨੂੰ ਚੰਗੇ ਪੱਖੀ ਤੇ ਉਬਾਰ ਰਹੇ ਹਨ।