Akali Dal raised questions: ਪੰਜਾਬ ਵਿੱਚ ਝੋਨੇ ਦਾ ਸੀਜ਼ਨ ਹੈ ਪਰ ਫਸਲ ਦੀ ਲਿਫਟਿੰਗ ਨੂੰ ਲੈ ਕੇ ਹੁਣ ਸਵਾਲ ਖੜ੍ਹੇ ਹੋ ਰਹੇ ਹਨ। ਬੀਤੇ ਦਿਨ ਮਾਨਸਾ ਤੇ ਮੌੜ ਵਿੱਚ ਰਾਈਸ ਮਿੱਲਾਂ ਦੇ ਮਾਲਕਾਂ ਖਿਲਾਫ਼ ਪੁਲਿਸ ਨੇ ਕਾਰਵਾਈ ਕੀਤੀ ਤਾਂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਪਾਣੀ 'ਚ ਭੱਜਦੀਆਂ ਫਸਲਾਂ ਦੀ ਤਸਵੀਰ ਸੋਸ਼ਲ ਮੀਡੀਆਂ 'ਤੇ ਜਾਰੀ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ-ਝੂਠੇ ਦਾਅਵਿਆਂ ਦੇ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਦੀ ਰੋਜ਼ਾਨਾ ਬਰਬਾਦੀ ਕਰਨ ਦੇ ਨਾਲ ਨਾਲ ਇੱਕ ਨਜ਼ਰ ਜਮੀਨੀ ਹਾਲਾਤਾਂ ਵੱਲ ਵੀ ਮਾਰ ਲਵੋ "ਕਠਪੁਤਲੀ" ਮੁੱਖ ਮੰਤਰੀ @BhagwantMann ਜੀ। ਨਾ ਪਹਿਲਾਂ ਗੁਲਾਬੀ ਸੁੰਡੀ ਦਾ, ਨਾ ਗੜ੍ਹੇਮਾਰੀ ਦਾ ਅਤੇ ਨਾ ਹੀ ਹੜ੍ਹਾਂ ਦਾ ਕੋਈ ਮੁਆਵਜਾ ਕਿਸਾਨਾਂ ਮਜ਼ਦੂਰਾਂ ਕੋਲ ਹਾਲੇ ਤੱਕ ਪੁੱਜਿਆ, ਉੱਤੋਂ ਹੁਣ ਮੰਡੀਆਂ 'ਚ ਪਈ ਫ਼ਸਲ ਦੀ ਮੀਂਹ ਕਾਰਨ ਇਹ ਦੁਰਦਸ਼ਾ ਹੋ ਰਹੀ ਹੈ। ਯਾਦ ਹੈ ਭਗਵੰਤ ਮਾਨ ਤੁਸੀਂ ਐਲਾਨ ਕੀਤਾ ਸੀ ਕਿ ਮੰਡੀ 'ਚ ਆਈ ਫ਼ਸਲ ਸਰਕਾਰ ਦੀ ਹੈ, ਫਿਰ ਚਾਹੇ ਮੀਂਹ ਨਾਲ ਭਿੱਜ ਜਾਵੇ ਜਾਂ ਕੋਈ ਹੋਰ ਨੁਕਸਾਨ ਹੋ ਜਾਵੇ, ਕਿਸਾਨ ਨੂੰ ਪੂਰਾ ਮੁੱਲ ਮਿਲੇਗਾ? ਕੋਈ ਤਾਂ ਵਾਅਦਾ ਪੁਗਾਓ।
ਦੋ ਦਿਨ ਪਹਿਲਾਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਬਿਆਨ ਨੂੰ ਲੈ ਕੇ ਸੁਖਬੀਰ ਬਾਦਲ ਨੇ ਵੀ ‘ਆਪ’ ਨੂੰ ਘੇਰਿਆ ਸੀ। ਉਨ੍ਹਾਂ ਕਿਹਾ ਸੀ, "ਸੰਦੀਪ ਪਾਠਕ ਨੇ ਐਸ.ਵਾਈ.ਐਲ ਨਹਿਰ ਦੇ ਮੁੱਦੇ 'ਤੇ ਆਪਣੀ ਪਾਰਟੀ ਅਤੇ ਸਰਕਾਰ ਦੀ ਵਿਚਾਰਧਾਰਾ ਨੂੰ ਸਪੱਸ਼ਟ ਕਰ ਦਿੱਤਾ ਹੈ। ਇਸ ਤੋਂ ਬਾਅਦ ਕਠਪੁਤਲੀ ਭਗਵੰਤ ਮਾਨ ਨੂੰ ਜਾਂ ਤਾਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਖੁੱਲ੍ਹੇਆਮ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਹ ਦਿੱਲੀ ਦੇ ਲੋਕਾਂ ਲਈ ਇੱਕ ਗੂੰਗੇ ਅਤੇ ਬੋਲੇ ਗੁਲਾਮ ਹੈ। ਜੋ ਪੰਜਾਬ ਦੇ ਹੱਕਾਂ ਨੂੰ ਲੁਟੇਰੇ ਬਣ ਕੇ ਹੜੱਪ ਰਹੇ ਹਨ। ਸੰਦੀਪ ਪਾਠਕ ਤੁਹਾਨੂੰ ਇਹ ਸਪੱਸ਼ਟ ਕਰਨ ਦਿਓ ਕਿ ਪੰਜਾਬ ਦੇ ਪਾਣੀਆਂ 'ਤੇ ਹਰਿਆਣਾ ਦਾ ਕੋਈ ਹੱਕ ਨਹੀਂ ਹੈ, ਨਹੀਂ ਤਾਂ ਤੁਸੀਂ ਆਪਣੀ ਮਨਮਾਨੀ ਆਪਣੇ ਕੋਲ ਰੱਖੋ।"
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial