Canada suspends consulate services in Chandigarh: ਕੈਨੇਡਾ ਨੇ ਚੰਡੀਗੜ੍ਹ ਵਿੱਚ Visa SFS ਸੈਂਟਰ ਦੀਆਂ ਸਰਵਿਸਿਜ਼ ਰੱਦ ਕਰ ਦਿੱਤੀਆਂ ਹਨ। ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਅਤੇ ਜੋ ਨੌਜਵਾਨ ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਵਿਦਿਆਰਥੀਆਂ ਨੇ ਏਬੀਪੀ ਸਾਂਝਾ ਨਾਲ ਗੱਲ ਕਰਦੇ ਹੋਏ ਆਪਣੀ ਮੁਸ਼ਕਿਲ ਦੱਸੀ। ਨੌਜਵਾਨਾਂ ਨੇ ਦੱਸਿਆ ਜਿਨ੍ਹਾਂ ਨੇ ਆਪਣੀ ਵੀਜ਼ਾ ਫਾਇਲ ਲਗਾਈ ਹੋਈ ਹੈ, ਉਨ੍ਹਾਂ ਨੂੰ ਹੁਣ ਚੰਡੀਗੜ ਨਹੀਂ ਸਗੋਂ ਦਿੱਲੀ ਜਾਣਾ ਪਏਗਾ। ਇਸਦੇ ਨਾਲ ਹੀ ਹੁਣ ਦਿੱਲੀ ਦੇ ਸੈਂਟਰ 'ਤੇ ਬੋਝ ਵਧੇਗਾ ਅਤੇ ਵੀਜ਼ਾ ਫਾਈਲਾਂ ਵਿੱਚ ਦੇਰੀ ਹੋਣਾ ਵੀ ਸੰਭਵ ਹੈ। 



ਖਰਚਾ ਹੋਵੇਗਾ ਦੁੱਗਣਾ
ਨੌਜਵਾਨਾਂ ਨੇ ਦੱਸਿਆ ਕਿ ਚੰਡੀਗੜ੍ਹ 'ਚ ਵੀਜ਼ਾ ਸੇਵਾ ਬੰਦ ਹੋਣ ਨਾਲ ਪੰਜਾਬ ਦੇ ਲੋਕਾਂ 'ਤੇ ਅਸਰ ਪਵੇਗਾ। ਵੀਜ਼ਾ ਸਬੰਧੀ ਕਿਸੇ ਵੀ ਸਹੂਲਤ ਦਾ ਲਾਭ ਲੈਣ ਲਈ ਅਸੀਂ ਸਿਰਫ ਕੁਝ ਘੰਟੇ 'ਚ ਹੀ ਚੰਡੀਗੜ੍ਹ ਪਹੁੰਚ ਸਕਦੇ ਸੀ ਅਤੇ ਉਥੇ ਸੇਵਾਵਾਂ ਲੈ ਸਕਦੇ ਸੀ, ਪਰ ਹੁਣ ਦਿੱਲੀ ਜਾ ਕੇ ਵੀਜ਼ਾ ਸੇਵਾ ਲੈ ​​ਕੇ ਉਨ੍ਹਾਂ ਦੇ ਖਰਚੇ ਨੇ ਵੀ ਦੁੱਗਣਾ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਸਮਾਂ ਵੀ ਜ਼ਿਆਦਾ ਲੱਗੇਗਾ।   


ਦਸਤਾਵੇਜ਼ ਅਤੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ


ਦੱਸ ਦੇਈਏ ਕਿ ਕਈ ਉਮੀਦਵਾਰ ਆਪਣੇ ਦਸਤਾਵੇਜ਼ ਅਤੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਦੇਣ ਲਈ ਵੀਜ਼ਾ ਸੁਵਿਧਾ ਸੇਵਾ ਕੇਂਦਰ ਪਹੁੰਚਦੇ ਸਨ। ਇੱਥੇ ਕਈ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਆਉਂਦੇ ਸਨ। ਚੰਡੀਗੜ੍ਹ ਤੋਂ ਇਲਾਵਾ ਮੁੰਬਈ ਅਤੇ ਬੈਂਗਲੁਰੂ ਵਿੱਚ ਵੀ ਇਹ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। 


ਇਸ ਮਸਲੇ ਨੂੰ ਜਲਦੀ ਹੱਲ ਕਰੋ


ਨੌਜਵਾਨਾਂ ਨੇ ਕਿਹਾ ਹੈ ਕਿ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੱਢਣ ਲਈ ਦੋਵਾਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਜਿਸ ਨਾਲ ਬੱਚਿਆਂ ਨੂੰ ਹੋਣ ਵਾਲੀਆਂ ਦਿੱਕਤਾਂ ਤੋਂ ਬਚਾਇਆ ਜਾ ਸਕੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।