Chandigarh Car Dealer Fine: ਚੰਡੀਗੜ੍ਹ ਵਿੱਚ ਇੱਕ ਆਟੋ ਮੋਬਾਈਲ ਕੰਪਨੀ ਨੇ ਇੱਕ ਮਹਿਲਾ ਨਾਲ ਹੇਰਾਫੇਰੀ ਕਰਕੇ ਉਸ ਨੂੰ ਠੱਗ ਲਿਆ। ਜਿਸ ਦੀ ਸ਼ਿਕਾਇਤ ਇਸ ਮਹਿਲਾ ਨੇ ਖਪਤਕਾਰ ਅਦਾਤਲ 'ਚ ਕੀਤੀ ਤਾਂ ਕੋਰਟ ਨੇ ਕੰਪਨੀ ਨੂੰ ਜੁਰਮਾਨਾ ਲਗਾ ਕੇ ਵਿਆਜ਼ ਸਮੇਤ ਸਾਰੀ ਰਕਮ ਵਾਪਸ ਕਰਨ ਦੇ ਹੁਕਮ ਦਿੱਤੇ।
ਦਰਅਸਲ ਚੰਡੀਗੜ੍ਹ ਵਿੱਚ ਇੱਕ ਔਰਤ ਨੇ ਨਵੀਂ ਕਾਰ ਖਰੀਦੀ ਪਰ ਆਟੋ ਮੋਬਾਈਲ ਕੰਪਨੀ ਨੇ ਪੁਰਾਣੀ ਕਾਰ ਨੂੰ ਨਵੀਂ ਦੱਸਦਿਆਂ ਉਸ ਨੂੰ ਸੌਂਪ ਦਿੱਤੀ। ਹੁਣ ਇਸ ਮਾਮਲੇ ਵਿੱਚ ਖਪਤਕਾਰ ਅਦਾਲਤ ਨੇ ਕੰਪਨੀ ਨੂੰ 9 ਫੀਸਦੀ ਵਿਆਜ਼ ਸਮੇਤ 6 ਲੱਖ 41 ਹਜ਼ਾਰ 397 ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ 'ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਨਿਊ ਚੰਡੀਗੜ੍ਹ ਦੀ ਰਹਿਣ ਵਾਲੀ ਪਾਰੁਲ ਸੂਦ ਨੇ ਕਾਰ ਡੀਲਰ ਖਿਲਾਫ ਖਪਤਕਾਰ ਨਿਵਾਰਨ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਨਵੀਂ ਕਾਰ ਖਰੀਦੀ ਹੈ। ਪਰ ਡੀਲਰ ਨੇ ਉਸ ਨੂੰ ਪੁਰਾਣੀ ਕਾਰ ਦੇ ਦਿੱਤੀ ਸੀ। ਉਸਨੇ ਇਹ ਕਾਰ ਮਾਰਚ 2020 ਵਿੱਚ ਇੰਡਸਟਰੀਅਲ ਏਰੀਆ ਫੇਜ਼-1, ਚੰਡੀਗੜ੍ਹ ਵਿੱਚ ਸਥਿਤ ਇੱਕ ਆਟੋਮੋਬਾਈਲ ਡੀਲਰ ਤੋਂ ਖਰੀਦੀ ਸੀ। ਇਸ ਸਬੰਧੀ ਉਨ੍ਹਾਂ ਡੀਲਰ ਨੂੰ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।
ਖਪਤਕਾਰ ਅਦਾਲਤ ਨੇ ਇਸ ਫੇਜ਼-1 ਆਟੋਮੋਬਾਈਲ ਕੰਪਨੀ ਨੂੰ 15,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਉਸ ਨੂੰ 6,41,397 ਰੁਪਏ, ਜੋ ਕਿ ਕਾਰ ਦੀ ਕੀਮਤ ਸੀ, 9% ਵਿਆਜ ਸਮੇਤ ਵਾਪਸ ਕਰਨੇ ਪੈਣਗੇ। ਇਸ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਲਈ 15000 ਰੁਪਏ ਦਾ ਮੁਆਵਜ਼ਾ ਵੀ ਦੇਣਾ ਹੋਵੇਗਾ। ਪੀੜਤ ਔਰਤ ਨੂੰ ਕੇਸ ਲੜਨ ਦਾ ਖਰਚਾ ਵੀ ਕੰਪਨੀ ਨੂੰ ਅਦਾ ਕਰਨਾ ਹੋਵੇਗਾ।
ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਕਾਰ ਚਲਾਉਂਦੇ ਸਮੇਂ ਸਾਹਮਣੇ ਤੋਂ ਸੱਜੇ ਪਾਸੇ ਤੋਂ ਕਾਫੀ ਅਵਾਜ਼ਾ ਆ ਰਿਹਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕਾਰ ਡੀਲਰ ਨੇ ਪੁਰਾਣੀ ਕਾਰ ਨੂੰ ਡੇਂਟ ਅਤੇ ਪੇਂਟ ਕਰਕੇ ਨਵੀਂ ਕਾਰ ਵਜੋਂ ਉਸ ਨੂੰ ਵੇਚ ਦਿੱਤਾ। ਕਾਰ ਡੀਲਰ ਨੇ 2 ਜੂਨ 2020 ਨੂੰ ਸ਼ਿਕਾਇਤਕਰਤਾ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਕਿ ਉਹ ਕਾਰ ਦਾ ਬੋਨਟ ਬਦਲ ਦੇਵੇਗਾ।
ਸ਼ਿਕਾਇਤਕਰਤਾ ਨੇ ਇਸ ਸਬੰਧੀ ਕਾਰ ਡੀਲਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ। ਪਰ ਇਸ ਦਾ ਕੋਈ ਫਾਇਦਾ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਇਹ ਮਾਮਲਾ ਖਪਤਕਾਰ ਅਦਾਲਤ ਵਿੱਚ ਦਾਇਰ ਕੀਤਾ।